ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਵੱਲੋਂ ‘ਦਿੱਲੀ ਕੋ ਕੂੜੇ ਸੇ ਆਜ਼ਾਦੀ’ ਮੁਹਿੰਮ ਸ਼ੁਰੂ

ਕਸ਼ਮੀਰੀ ਗੇਟ ਤੇ ਆਈਟੀਓ ਖੇਤਰ ’ਚ ਕੀਤੀ ਸਫਾਈ; ਬਾਲ ਵਿਕਾਸ ਵਿਭਾਗ ਦੀ ਇਮਾਰਤ ਦਾ ਦੌਰਾ; ‘ਅਾਪ’ ’ਤੇ ਸੇਧੇ ਨਿਸ਼ਾਨੇ
ਮੁੱਖ ਮੰਤਰੀ ਰੇਖਾ ਗੁਪਤਾ ਸਫਾਈ ਮੁਹਿੰਮ ’ਚ ਹਿੱਸਾ ਲੈਂਦੀ ਹੋਈ। -ਫੋਟੋ: ਪੀਟੀਆਈ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਦੀ ਪੂਰਾ ਮਹੀਨਾ ਚੱਲਣ ਵਾਲੀ ਸਫਾਈ ਮੁਹਿੰਮ ‘ਦਿੱਲੀ ਕੋ ਕੂੜੇ ਸੇ ਆਜ਼ਾਦੀ’ ਦੀ ਸ਼ੁਰੂਆਤ ਕਰਨ ਲਈ ਖੁਦ ਝਾੜੂ ਚੁੱਕ ਦੇ ਸਫਾਈ ਕੀਤੀ। ਮੁਹਿੰਮ ਦੀ ਸ਼ੁਰੂਆਤ ਵੇਲੇ ਉਨ੍ਹਾਂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਦੌਰਾ ਕੀਤਾ। ਉਨ੍ਹਾਂ ਨੇ ਕਸ਼ਮੀਰੀ ਗੇਟ ਇਲਾਕੇ ’ਚ ਵਿਭਾਗ ਦੇ ਦਫ਼ਤਰ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ,‘‘ ਮੈਂ ਪਹਿਲੀ ਵਾਰ ਇਸ ਦਫਤਰ ਵਿੱਚ ਆਈ ਹਾਂ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡੇ ਅਧਿਕਾਰੀ ਅਜਿਹੀਆਂ ਇਮਾਰਤਾਂ ਵਿੱਚ ਕੰਮ ਕਰਦੇ ਹਨ ਜਿੱਥੇ ਪੱਖੇ ਕਿਸੇ ਵੀ ਸਮੇਂ ਡਿੱਗ ਸਕਦੇ ਹਨ ਅਤੇ ਛੱਤ ਵਿੱਚੋਂ ਪਾਣੀ ਰਿਸ ਰਿਹਾ ਹੈ।’’ ਮੁੱਖ ਮੰਤਰੀ ਨੇ ਦਫ਼ਤਰ ਦੇ ਹਰ ਕੋਨੇ ਦਾ ਦੌਰਾ ਕੀਤਾ, ਈ-ਕੂੜਾ ਸਾਫ਼ ਕੀਤਾ, ਪੁਰਾਣੇ ਪੋਸਟਰ ਅਤੇ ਫਾਈਲਾਂ ਸੁੱਟ ਦਿੱਤੀਆਂ ਅਤੇ ਝਾੜੂ ਨਾਲ ਗੰਦੇ ਖੇਤਰ ਨੂੰ ਸਾਫ਼ ਕੀਤਾ। ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਇਸ ਇਮਾਰਤ ਵਿੱਚ ਅੱਗ ਲੱਗ ਗਈ ਸੀ ਪਰ ਉਸ ਤੋਂ ਬਾਅਦ ਇਥੇ ਕੋਈ ਮੁਰੰਮਤ ਨਹੀਂ ਕੀਤੀ ਗਈ।

ਦਿੱਲੀ ਵਿੱਚ ਪਿਛਲੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ (ਕੇਜਰੀਵਾਲ) ਨੇ ਸ਼ੀਸ਼ ਮਹਿਲ ਬਣਾਉਣ ’ਤੇ ਕਰੋੜਾਂ ਰੁਪਏ ਖਰਚ ਕੀਤੇ ਪਰ ਸਰਕਾਰੀ ਦਫਤਰਾਂ ਦੀ ਹਾਲਤ ਨੂੰ ਸੁਧਾਰਨ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਦਫਤਰ ਦੀ ਹਾਲਤ ਨੂੰ ਦੇਖ ਕੇ ਉਹ ਦੁਖੀ ਹੈ। ਉਨ੍ਹਾਂ ਕਿਹਾ, ‘‘ਅੱਜ ਤੋਂ ਹੀ, ਅਸੀਂ ਇੱਕ ਨਵੇਂ ਸਕੱਤਰੇਤ ਲਈ ਪ੍ਰਕਿਰਿਆ ਸ਼ੁਰੂ ਕਰਾਂਗੇ ਜਿੱਥੇ ਸਾਰੇ ਵਿਭਾਗ ਰੱਖੇ ਜਾ ਸਕਦੇ ਹਨ। ਅਸੀਂ ਇੱਕ ਨਵਾਂ ਸਕੱਤਰੇਤ ਬਣਾਉਣ ਲਈ ਇੱਕ ਜਗ੍ਹਾ ਦੀ ਪਛਾਣ ਕਰਾਂਗੇ।’’ ਉਨ੍ਹਾਂ ਕਿਹਾ ਕਿ ਇਹ ਸਾਰੇ ਵਿਭਾਗਾਂ ਵੱਲੋਂ ਆਪਣੇ ਦਫ਼ਤਰਾਂ ਦੀ ਸਫਾਈ ਨਾਲ ਸ਼ੁਰੂ ਹੋਇਆ। ਇੱਥੇ ਪਏ ਈ-ਕੂੜੇ, ਪੁਰਾਣੀਆਂ ਫਾਈਲਾਂ ਅਤੇ ਕਬਾੜ ਨੂੰ ਹਟਾ ਦਿੱਤਾ ਹੈ। ਸਾਨੂੰ ਕੂੜੇ ਨੂੰ ਹਟਾਉਣ ਲਈ ਟੈਂਡਰਾਂ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ’ਤੇ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ। ਇਸੇ ਦੌਰਾਨ ਆਈਟੀਓ ਖੇਤਰ ਵਿੱਚ ਬਿਜਲੀ ਕੰਪਨੀ ਦੇ ਹੈੱਡਕੁਆਰਟਰ ਦੇ ਬਾਹਰ ਉਚ ਅਧਿਕਾਰੀ ਸ਼ਤਰੂ ਜੀਤ ਸਿੰਘ ਵੱਲੋਂ ਅਮਲੇ ਨਾਲ ਸਫ਼ਾਈ ਮੁਹਿੰਮ ਸ਼ੁਰੂ ਕੀਤੀ।

Advertisement

Advertisement