ਬਾਰ੍ਹਾਂ ਲੱਖ ਦੀ ਚਰਸ ਬਰਾਮਦ
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਬਿਹਾਰ ਦੇ ਨਰਕਟੀਆਗੰਜ ਤੋਂ ਚਰਸ ਲਿਆਉਂਦੇ ਸਨ ਅਤੇ ਦਿੱਲੀ-ਐੱਨਸੀਆਰ ਵਿੱਚ ਸਪਲਾਈ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 12 ਲੱਖ ਰੁਪਏ ਦੀ ਕੀਮਤ ਦੀ 2.450 ਕਿਲੋਗ੍ਰਾਮ ਚਰਸ...
Advertisement
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਬਿਹਾਰ ਦੇ ਨਰਕਟੀਆਗੰਜ ਤੋਂ ਚਰਸ ਲਿਆਉਂਦੇ ਸਨ ਅਤੇ ਦਿੱਲੀ-ਐੱਨਸੀਆਰ ਵਿੱਚ ਸਪਲਾਈ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 12 ਲੱਖ ਰੁਪਏ ਦੀ ਕੀਮਤ ਦੀ 2.450 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਗੋਪਾਲਗੰਜ ਵਾਸੀ ਬੇਲਾਲ ਅਹਿਮਦ ਉਰਫ਼ ਬਿਲਾਲ ਅਤੇ ਅਸ਼ਫਾਕ ਅਹਿਮਦ ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਹਰਸ਼ ਇੰਦੋਰਾ ਅਨੁਸਾਰ ਐੱਸਆਈ ਨਰਿੰਦਰ ਸਿੰਘ ਨੇ ਮੁਲਜ਼ਮਾਂ ਨਾਲ ਜੁੜੇ ਮੁੱਖ ਮੋਬਾਈਲ ਨੰਬਰਾਂ ਦੀ ਨਿਗਰਾਨੀ ਦੀ ਵਰਤੋਂ ਕਰਕੇ ਬਿਹਾਰ ਦੇ ਗੋਪਾਲਗੰਜ ਤੋਂ ਦਿੱਲੀ ਤੱਕ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ, ਜਿਸ ਤੋਂ ਪਤਾ ਲੱਗਿਆ ਕਿ ਚਰਸ ਦੀ ਵੱਡੀ ਖੇਪ ਦਿੱਲੀ-ਐੱਨਸੀਆਰ ਵਿੱਚ ਆਉਣ ਵਾਲੀ ਸੀ। ਪੁਲੀਸ ਟੀਮ ਨੇ ਮੁਕੁੰਦਪੁਰ ਫਲਾਈਓਵਰ ਨੇੜਿਓਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਤੇ 2.450 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ।
Advertisement
Advertisement
×