ਚੰਦੂਮਾਜਰਾ ਵੱਲੋਂ ਸਿਰਸਾ ਨਾਲ ਮੁਲਾਕਾਤ
ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਦਿੱਲੀ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪ੍ਰੋਫੈਸਰ ਚੰਦੂ ਮਾਜਰਾ ਦੇ ਕੁਝ ਸਾਥੀ ਵੀ ਨਾਲ ਸਨ। ਮੁਲਾਕਾਤ ਦੌਰਾਨ ਪ੍ਰੋਫੈਸਰ ਚੰਦੂ ਮਾਜਰਾ ਦੇ ਕੁੱਝ ਸਾਥੀ ਵੀ ਨਾਲ ਸਨ।
ਮਨਜਿੰਦਰ ਸਿੰਘ ਸਿਰਸਾ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਐਕਸ ਉਪਰ ਸਾਂਝਾ ਕਰਦੇ ਹੋਏ ਦੱਸਿਆ, “ਅਕਾਲੀ ਦਲ ਦੇ ਸੀਨੀਅਲ ਨੇਤਾ ਤੇ ਸਾਬਕਾ ਸੰਸਦ ਮੇੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਨਾਲ ਅੱਜ ਮੁਲਾਕਾਤੀ ਕੀਤੀ। ਅਸੀਂ ਵੱਖ ਵੱਖ ਸਮਾਜਿਕ ਅਤੇ ਸਿਆਸੀ ਮੁੱਦਿਆਂ ’ਤੇ ਗੰਭੀਰ ਚਰਚਾ ਕੀਤੀ। ਉਨ੍ਹਾਂ ਦੇ ਤਜ਼ਰਬੇ ਹਮੇਸ਼ਾ ਸਮਾਜ ਕਲਿਆਣ ਤੇ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦੇ ਹਨ।”
ਚੰਦੂਮਾਜਰਾ ਨੇ ਦੱਸਿਆ ਕਿ ਇਹ ਮੁਲਾਕਾਤ ਉਦਯੋਗਿਕ ਮੁੱਦਿਆਂ ਨੂੰ ਲੈ ਕੇ ਸੀ ਅਤੇ ਇੱਕ ਵਫ਼ਦ ਨੂੰ ਲੈ ਕੇ ਉਹ ਮੰਤਰੀ ਸਿਰਸਾ ਨੂੰ ਮਿਲੇ ਸਨ। ਉਨ੍ਹਾਂ ਸਨਅਤਕਾਰਾਂ ਨਾਲ ਜੁੜੇ ਮੁੱਦੇ ਸਿਰਸਾ ਕੋਲ ਉਠਾਏ ਸਨ।
ਪ੍ਰੋ. ਚੰਦੂਮਾਜਰਾ ਦੇ ਸਾਥੀ ਰਣਜੀਤ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਇਹ ਮੁਲਾਕਾਤ ਨਿਰੋਲ ਉਦਯੋਗਿਕ ਮੁੱਦਿਆਂ ਨੂੰ ਲੈ ਕੇ ਹੋਈ।