ਫਾਂਸੀ ਦੀ ਥਾਂ ਟੀਕੇ ਨਾਲ ਮੌਤ ਦੇਣ ਦੇ ਹੱਕ ਵਿੱਚ ਨਹੀਂ ਕੇਂਦਰ: ਸੁਪਰੀਮ ਕੋਰਟ
Centre disfavours lethal injection as mode of execution: Supreme Courtਸੁਪਰੀਮ ਕੋਰਟ ਨੇ ਕਿਹਾ ਕਿ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਨਾਲੋਂ ਟੀਕਾ ਦੇ ਕੇ ਮਾਰਨ ਦਾ ਵਿਕਲਪ ਦੇਣਾ ਬਹੁਤਾ ਸੰਭਵ ਨਹੀਂ ਹੈ ਤੇ ਕੇਂਦਰ ਨੇ ਘਾਤਕ ਟੀਕੇ ਦਾ ਵਿਕਲਪ ਦੇਣ ਖ਼ਿਲਾਫ਼ ਦੇਸ਼ ਦੀ ਸਰਵਉਚ ਅਦਾਲਤ ਨੂੰ ਜਾਣਕਾਰੀ ਦਿੱਤੀ ਹੈ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਅੱਜ ਇੱਕ ਪਟੀਸ਼ਨ ’ਤੇ ਸੁਣਵਾਈ ਕੀਤੀ ਜਿਸ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਮੌਜੂਦਾ ਢੰਗ ਨੂੰ ਬਦਲਣ ਤੇ ਇਸ ਦਾ ਵਿਕਲਪ ਦੇਣ ਦੀ ਮੰਗ ਕੀਤੀ ਗਈ ਸੀ।
ਪਟੀਸ਼ਨ ਦਾਇਰ ਕਰਨ ਵਾਲੇ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਨੇ ਕਿਹਾ ਕਿ ਘੱਟੋ ਘੱਟ ਇੱਕ ਸਜ਼ਾ ਪ੍ਰਾਪਤ ਕੈਦੀ ਨੂੰ ਇੱਕ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਘਾਤਕ ਟੀਕਾ ਲਗਾਉਣ ਨੂੰ ਪਹਿਲ ਦੇਵੇਗਾ ਜਾਂ ਫਾਂਸੀ ਦੇ ਤਖਤੇ ’ਤੇ ਚੜ੍ਹਨਾ ਚਾਹੇਗਾ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਸਭ ਤੋਂ ਵਧੀਆ ਤਰੀਕਾ ਘਾਤਕ ਟੀਕਾ ਹੈ ਕਿਉਂਕਿ ਅਮਰੀਕਾ ਦੇ 50 ਵਿੱਚੋਂ 49 ਰਾਜਾਂ ਨੇ ਘਾਤਕ ਟੀਕਾ ਦੇਣ ਵਾਲਾ ਢੰਗ ਅਪਣਾਇਆ ਹੈ।
ਉਨ੍ਹਾਂ ਕਿਹਾ ਕਿ ਘਾਤਕ ਟੀਕਾ ਲਗਾ ਕੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣਾ ਠੀਕ ਹੈ ਕਿਉਂਕਿ ਫਾਂਸੀ ਦੇਣਾ ਬੇਰਹਿਮ ਅਤੇ ਵਹਿਸ਼ੀਪੁਣੇ ਦਾ ਰੂਪ ਹੈ ਕਿਉਂਕਿ ਇਸ ਨਾਲ ਮੌਤ ਦੀ ਸਜ਼ਾ ਕੱਟਣ ਵਾਲਾ ਲਗਭਗ 40 ਮਿੰਟਾਂ ਤੱਕ ਲਟਕਦਾ ਰਹਿੰਦਾ ਹੈ ਤਾਂ ਜਾ ਕੇ ਉਸ ਨੂੰ ਮੌਤ ਨਸੀਬ ਹੁੰਦੀ ਹੈ।