ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Centre does not seek to control Waqf Boards: ਵਕਫ਼ ਬੋਰਡ ’ਤੇ ਕੰਟਰੋਲ ਨਹੀਂ ਚਾਹੁੰਦੀ ਸਰਕਾਰ: ਨੱਢਾ

ਕਾਨੂੰਨ ਮੁਤਾਬਕ ਕੰਮਕਾਜ ਯਕੀਨੀ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ
New Delhi: Union Minister and BJP National President JP Nadda being felicitated by Union Minister of State Harsh Malhotra and Delhi Chief Minister Rekha Gupta during an event on the occasion of the party’s foundation day, at the party’s headquarters, in New Delhi, Sunday, April 6, 2025. (PTI Photo/Kamal Singh) (PTI04_06_2025_000070A)
Advertisement

ਨਵੀਂ ਦਿੱਲੀ, 6 ਅਪਰੈਲ

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵਕਫ਼ ਬੋਰਡ (Waqf Boards) ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦੀ ਹੈ ਬਲਕਿ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰੇ ਤਾਂ ਜੋ ਉਨ੍ਹਾਂ ਦੀ ਜਾਇਦਾਦ ਦਾ ਇਸਤੇਮਾਲ ਮੁਸਲਮਾਨ ਭਾਈਚਾਰੇ ਵਿੱਚ ਸਿੱਖਿਆ, ਸਿਹਤ ਸੇਵਾ ਅਤੇ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਕੀਤਾ ਜਾ ਸਕੇ।

Advertisement

ਪਾਰਟੀ ਦੇ 46ਵੇਂ ਸਥਾਪਨਾ ਦਿਵਸ ਮੌਕੇ ਇੱਥੇ ਭਾਜਪਾ ਹੈੱਡਕੁਆਰਟਰ ਵਿੱਚ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ BJP president JP Nadda ਨੇ ਕਿਹਾ, ‘‘ਅਸੀਂ (ਵਕਫ਼ ਬੋਰਡ ਦਾ) ਸੰਚਾਲਨ ਕਰ ਰਹੇ ਲੋਕਾਂ ਨੂੰ ਸਿਰਫ਼ ਇਹ ਕਹਿ ਰਹੇ ਹਾਂ ਕਿ ਤੁਸੀਂ ਨੇਮਾਂ ਮੁਤਾਬਕ ਕੰਮ ਕਰੋ। ਤੁਹਾਨੂੰ ਇਹ ਕੰਮ ਨੇਮਾਂ ਮੁਤਾਬਕ ਕਰਨਾ ਹੋਵੇਗਾ।’’ ਨੱਢਾ ਨੇ ਕਿਹਾ, ‘‘ਅਸੀਂ ਵਕਫ਼ ਬੋਰਡ ’ਤੇ ਕੰਟਰੋਲ ਨਹੀਂ ਚਾਹੁੰਦੇ ਹਾਂ। ਸਾਡਾ ਟੀਚਾ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਇਸ ਦਾ ਪ੍ਰਬੰਧਨ ਕਰਨ ਵਾਲੇ ਲੋਕ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰਨ ਅਤੇ ਸਥਾਪਤ ਨੇਮਾਂ ਦੀ ਪਾਲਣਾ ਕਰਨ। ਵਕਫ਼ ਬੋਰਡ ਦੀ ਜਾਇਦਾਦ ਅਤੇ ਧਨ ਮੁਸਲਿਮ ਭਾਈਚਾਰੇ ਲਈ ਸਿੱਖਿਆ ਨੂੰ ਉਤਸ਼ਾਹਿਤ ਕਰਨ, ਸਿਹਤ ਸੇਵਾ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਮਰਪਿਤ ਹੋਵੇਗਾ।’’ -ਪੀਟੀਆਈ

Advertisement