DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀ ਬੀ ਡੀ ਟੀ ਨੇ ਟੈਕਸ ਆਡਿਟ ਰਿਪੋਰਟਾਂ ਦਾਇਰ ਕਰਨ ਦੀ ਆਖਰੀ ਮਿਤੀ 31 ਅਕਤੂਬਰ ਤੱਕ ਵਧਾਈ

ਕੁਦਰਤੀ ਆਫਤਾਂ ਤੇ ਹੋਰ ਸਮੱਸਿਆ ਕਾਰਨ ਫਰਮਾਂ ਦਾ ਸਮੇਂ ਸਿਰ ਨਾ ਹੋਇਆ ਆਡਿਟ

  • fb
  • twitter
  • whatsapp
  • whatsapp
Advertisement

CBDT extends deadline for filing tax audit reports for AY 2025-26 to October 31 ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਨੇ ਮੁਲਾਂਕਣ ਸਾਲ 2025-26 ਲਈ ਟੈਕਸ ਆਡਿਟ ਰਿਪੋਰਟਾਂ ਦਾਇਰ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਆਮਦਨ-ਟੈਕਸ ਐਕਟ, 1961 ਤਹਿਤ ਆਡਿਟ ਰਿਪੋਰਟਾਂ ਜਮ੍ਹਾਂ ਕਰਨ ਦੀ ਨਵੀਂ ਨਿਰਧਾਰਤ ਮਿਤੀ 30 ਸਤੰਬਰ ਤੋਂ ਵਧਾ ਕੇ ਹੁਣ 31 ਅਕਤੂਬਰ ਕਰ ਦਿੱਤੀ ਗਈ ਹੈ।

ਸੀਬੀਡੀਟੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਾਂਝੀ ਕੀਤੀ ਹੈ। ਇਸ ਸਬੰਧੀ ਪੇਸ਼ੇਵਰ ਸੰਸਥਾਵਾਂ ਤੇ ਚਾਰਟਰਡ ਅਕਾਊਂਟੈਂਟਾਂ ਨੇ ਬੋਰਡ ਨੂੰ ਅਪੀਲ ਕੀਤੀ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਕਾਰਨ ਆਈਆਂ ਰੁਕਾਵਟਾਂ ਕਾਰਨ ਸਮੇਂ ਸਿਰ ਆਡਿਟ ਪੂਰਾ ਕਰਨ ਵਿੱਚ ਸਮੱਸਿਆ ਆ ਰਹੀ ਹੈ। ਇਹ ਮਾਮਲਾ ਹਾਈ ਕੋਰਟਾਂ ਦੇ ਸਾਹਮਣੇ ਵੀ ਉਠਾਇਆ ਗਿਆ ਹੈ।

Advertisement

Advertisement
×