ਕਾਰ ਨੂੰ ਅੱਗ ਲੱਗੀ; ਚਾਲਕ ਜਿਊਂਦਾ ਸੜਿਆ
ਇੱਥੇ ਬੀਤੀ ਦੇਰ ਰਾਤ ਨਰੇਲਾ ਇੰਡਸਟਰੀਅਲ ਏਰੀਆ ਦੇ ਪਿੰਡ ਹੋਲੰਬੀ ਖੁਰਦ ਨੇੜੇ ਕਾਰ ਨੂੰ ਅੱਗ ਲੱਗਣ ਕਾਰਨ ਇੱਕ 40 ਸਾਲਾ ਵਿਅਕਤੀ ਜਿਊਂਦਾ ਸੜ ਗਿਆ, ਜਦਕਿ ਇੱਕ ਹੋਰ ਝੁਲਸ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਰੇਲਾ ਇੰਡਸਟਰੀਅਲ ਏਰੀਆ ਥਾਣੇ ਅਧੀਨ...
Advertisement
ਇੱਥੇ ਬੀਤੀ ਦੇਰ ਰਾਤ ਨਰੇਲਾ ਇੰਡਸਟਰੀਅਲ ਏਰੀਆ ਦੇ ਪਿੰਡ ਹੋਲੰਬੀ ਖੁਰਦ ਨੇੜੇ ਕਾਰ ਨੂੰ ਅੱਗ ਲੱਗਣ ਕਾਰਨ ਇੱਕ 40 ਸਾਲਾ ਵਿਅਕਤੀ ਜਿਊਂਦਾ ਸੜ ਗਿਆ, ਜਦਕਿ ਇੱਕ ਹੋਰ ਝੁਲਸ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਰੇਲਾ ਇੰਡਸਟਰੀਅਲ ਏਰੀਆ ਥਾਣੇ ਅਧੀਨ ਪੈਂਦੇ ਅਰਬਨ ਐਕਸਟੈਂਸ਼ਨ ਰੋਡ-2 ’ਤੇ ਝੰਡਾ ਚੌਕ ਨੇੜੇ ਦੇਰ ਰਾਤ 2 ਵਜੇ ਦੇ ਕਰੀਬ ਵਾਪਰੀ। ਪੁਲੀਸ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਇੱਕ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਉਸ ਨੂੰ ਇੱਕ ਗੱਡੀ ਸੜੀ ਹੋਈ ਹਾਲਤ ਵਿੱਚ ਮਿਲੀ। ਉਸ ਵੇਲੇ ਤੱਕ ਡਰਾਈਵਰ ਦੀ ਝੁਲਸਣ ਕਾਰਨ ਮੌਤ ਹੋ ਚੁੱਕੀ ਸੀ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਸੀ। ਪੁਲੀਸ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਵਿਪੇਂਦਰ, ਜਦਕਿ ਜ਼ਖਮੀ ਦੀ ਪਛਾਣ ਜਗਬੀਰ ਵਜੋਂ ਹੋਈ ਹੈ। ਦੋਵੇਂ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਗਬੀਰ ਨੂੰ ਤੁਰੰਤ ਨਰੇਲਾ ਦੇ ਐੱਸਆਰਐੱਚਸੀ ਹਸਪਤਾਲ ਲਿਜਾਇਆ ਗਿਆ, ਜਦਕਿ ਲਾਸ਼ ਬੀਜੇਆਰਐੱਮ ਹਸਪਤਾਲ ਭੇਜ ਦਿੱਤੀ ਗਈ ਹੈ।
Advertisement
Advertisement
×