ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਂਸਰ ਇੰਸਟੀਚਿਊਟ ਸਥਾਈ ਐੱਮਐੱਸ ਅਧਿਕਾਰੀ ਤੋਂ ਸੱਖਣਾ

ਪੱਤਰ ਪ੍ਰੇਰਕ ਨਵੀਂ ਦਿੱਲੀ, 6 ਮਈ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਨੂੰ ਛੇ ਸਾਲਾਂ ਬਾਅਦ ਵੀ ਸਥਾਈ ਐੱਮਐੱਸ ਨਹੀਂ ਮਿਲਿਆ। ਇਹ ਕੈਂਸਰ ਲਈ ਦਿੱਲੀ ਸਰਕਾਰ ਦਾ ਸਭ ਤੋਂ ਵੱਡਾ ਸੰਸਥਾਨ ਹੈ। ਜਿੱਥੇ ਹਰ ਰੋਜ਼ ਸੈਂਕੜੇ ਮਰੀਜ਼ ਆਉਂਦੇ ਹਨ ਪਰ ਅਧਿਕਾਰੀ ਦੀ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 6 ਮਈ

Advertisement

ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਨੂੰ ਛੇ ਸਾਲਾਂ ਬਾਅਦ ਵੀ ਸਥਾਈ ਐੱਮਐੱਸ ਨਹੀਂ ਮਿਲਿਆ। ਇਹ ਕੈਂਸਰ ਲਈ ਦਿੱਲੀ ਸਰਕਾਰ ਦਾ ਸਭ ਤੋਂ ਵੱਡਾ ਸੰਸਥਾਨ ਹੈ। ਜਿੱਥੇ ਹਰ ਰੋਜ਼ ਸੈਂਕੜੇ ਮਰੀਜ਼ ਆਉਂਦੇ ਹਨ ਪਰ ਅਧਿਕਾਰੀ ਦੀ ਅਣਹੌਂਦ ਕਾਰਨ ਸਹੂਲਤਾਂ ਹੌਲੀ-ਹੌਲੀ ਬੰਦ ਹੋ ਰਹੀਆਂ ਹਨ। ਬੀਤੇ ਦਿਨੀਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਆਦੇਸ਼ਾਂ ‘ਤੇ, ਸਿਹਤ ਵਿਭਾਗ ਨੇ ਲੰਬੇ ਸਮੇਂ ਬਾਅਦ, ਦਿੱਲੀ ਸਰਕਾਰ ਦੇ 28 ਹਸਪਤਾਲਾਂ ਲਈ ਸਥਾਈ ਐੱਮਐੱਸ/ਐੱਸਡੀ ਦੀ ਨਿਯੁਕਤੀ ਦਾ ਆਦੇਸ਼ ਦਿੱਤਾ ਹੈ। ਇਸ ਵੇਲੇ ਇਸ ਸੰਸਥਾ ਦੇ ਦੋ ਕੈਂਪਸ ਹਨ। ਸਭ ਤੋਂ ਵੱਡਾ ਕੈਂਪਸ ਪੂਰਬੀ ਦਿੱਲੀ ਵਿੱਚ ਹੈ। ਇਸ ਸੰਸਥਾ ਦਾ ਵਿਸਥਾਰ ਕੈਂਪਸ ਪੱਛਮੀ ਦਿੱਲੀ ਵਿੱਚ ਹੈ। ਹਾਲਾਂਕਿ, ਦੋਵਾਂ ਕੈਂਪਸਾਂ ਵਿੱਚ ਸਹੂਲਤਾਂ ਹੌਲੀ-ਹੌਲੀ ਬੰਦ ਕੀਤੀਆਂ ਜਾ ਰਹੀਆਂ ਹਨ। ਇਸ ਦਾ ਖਮਿਆਜ਼ਾ ਕੈਂਸਰ ਦੇ ਮਰੀਜ਼ ਭੁਗਤ ਰਹੇ ਹਨ। ਦੋਵਾਂ ਕੈਂਪਸਾਂ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਆਉਂਦੇ ਹਨ। ਹਸਪਤਾਲ ਪ੍ਰਸ਼ਾਸਨ ਦੇ ਰਿਕਾਰਡ ਅਨੁਸਾਰ 2019 ਤੱਕ ਡਾ. ਆਰਕੇ ਗਰੋਵਰ ਸੰਸਥਾ ਦੇ ਸਥਾਈ ਐੱਮਐੱਸ/ਐੱਸਡੀ ਸਨ।

Advertisement
Show comments