Cabinet for caste Census: ਕੇਂਦਰ ਸਰਕਾਰ ਦਾ ਅਗਲੀ ਮਰਦਮਸ਼ੁਮਾਰੀ ਵਿਚ ਜਾਤੀ ਗਣਨਾ ਕਰਵਾਉਣ ਦਾ ਫ਼ੈਸਲਾ
Govt decides to include caste enumeration in next census exercise
ਨਵੀਂ ਦਿੱਲੀ, 30 ਅਪਰੈਲ
ਕੇਂਦਰ ਸਰਕਾਰ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਕੀਤੇ ਇੱਕ ਵੱਡੇ ਅਤੇ ਸਿਆਸੀ ਤੇ ਸਮਾਜਿਕ ਤੌਰ ’ਤੇ ਬਹੁਤ ਹੀ ਅਹਿਮ ਫੈਸਲੇ ਵਿੱਚ ਦੇਸ਼ ਦੀ ਆਉਣ ਵਾਲੀ ਮਰਦਮਸ਼ੁਮਾਰੀ/ਜਨਗਣਨਾ ਅਭਿਆਸ ਵਿੱਚ ਜਾਤੀ ਗਣਨਾ ਨੂੰ ‘ਪਾਰਦਰਸ਼ੀ’ ਢੰਗ ਨਾਲ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਫ਼ੈਸਲਾ ਸਿਆਸੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (Cabinet Committee on Political Affairs) ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ ਹੈ।
ਕੈਬਨਿਟ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦਾ ਐਲਾਨ ਕਰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ (I&B Minister Ashwini Vaishnaw) ਨੇ ਕਿਹਾ ਕਿ ਜਨਗਣਨਾ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਪਰ ਕੁਝ ਰਾਜਾਂ ਨੇ ਸਰਵੇਖਣਾਂ ਦੇ ਨਾਮ 'ਤੇ ਜਾਤੀ ਗਣਨਾ ਕੀਤੀ ਹੈ।
ਵਿਰੋਧੀ ਪਾਰਟੀਆਂ ਵੱਲੋਂ ਸ਼ਾਸਿਤ ਰਾਜਾਂ ਨੇ ਸਿਆਸੀ ਕਾਰਨਾਂ ਕਰ ਕੇ ਜਾਤੀ ਸਰਵੇਖਣ ਕੀਤੇ ਹਨ। ਮੰਤਰੀ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਸੰਕਲਪ ਹੈ ਕਿ ਪੂਰੇ ਭਾਰਤ ਦੇ ਆਗਾਮੀ ਜਨਗਣਨਾ ਅਭਿਆਸ/ਮਰਦਮਸ਼ੁਮਾਰੀ ਵਿੱਚ ਜਾਤੀ ਗਣਨਾ ਨੂੰ ਪਾਰਦਰਸ਼ੀ ਢੰਗ ਨਾਲ ਸ਼ਾਮਲ ਕੀਤਾ ਜਾਵੇ।
ਗ਼ੌਰਤਲਬ ਹੈ ਕਿ ਜਨਗਣਨਾ ਅਭਿਆਸ ਅਭਰੈਲ 2020 ਵਿੱਚ ਸ਼ੁਰੂ ਹੋਣਾ ਸੀ ਪਰ ਕੋਵਿਡ ਮਹਾਂਮਾਰੀ ਕਾਰਨ ਇਸ ਵਿਚ ਦੇਰੀ ਹੋ ਗਈ ਸੀ।
ਗ਼ੌਰਤਲਬ ਹੈ ਕਿ ਦੇਸ਼ ਵਿਚ 1931 ਵਿਚ ਪਹਿਲੀ ਮਰਦਮਸ਼ੁਮਾਰੀ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਮਰਦਮਸ਼ੁਮਾਰੀ ਵਿਚ ਜਾਤ ਆਧਾਰਤ ਗਿਣਤੀ ਕੀਤੀ ਜਾਵੇਗੀ ਤੇ ਅੰਕੜੇ ਇਕੱਤਰ ਕੀਤੇ ਜਾਣਗੇ। -ਪੀਟੀਆਈ