ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਸ਼ਮੀਰੀ ਗੇਟ ਬੱਸ ਅੱਡੇ ਤੋਂ ਬੱਸ ਸੇਵਾ ਬਹਾਲ

ਪੱਤਰ ਪ੍ਰੇਰਕ ਨਵੀਂ ਦਿੱਲੀ, 19 ਜੁਲਾਈ ਕਸ਼ਮੀਰੀ ਗੇਟ ਬੱਸ ਅੱਡੇ ਤੋਂ ਅੱਜ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨੀਂ ਯਮੁਨਾ ਦਾ ਪਾਣੀ ਦਿੱਲੀ ਦੇ ਵੱਡੇ ਬੱਸ ਅੱਡੇ ਵਿੱਚ ਵੜ ਜਾਣ ਕਾਰਨ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 19 ਜੁਲਾਈ

Advertisement

ਕਸ਼ਮੀਰੀ ਗੇਟ ਬੱਸ ਅੱਡੇ ਤੋਂ ਅੱਜ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨੀਂ ਯਮੁਨਾ ਦਾ ਪਾਣੀ ਦਿੱਲੀ ਦੇ ਵੱਡੇ ਬੱਸ ਅੱਡੇ ਵਿੱਚ ਵੜ ਜਾਣ ਕਾਰਨ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਸਿੰਘੂ ਬਾਰਡਰ ਤੱਕ ਹੋਰ ਰਾਜਾਂ ਦੀਆਂ ਬੱਸਾਂ ਲਿਆ ਕੇ ਉੱਥੋਂ ਸ਼ਟਲ ਬੱਸ ਸਰਵਿਸ ਰਾਹੀਂ ਸਵਾਰੀਆਂ ਨੂੰ ਦਿੱਲੀ ਅੰਦਰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਸੀ। ਬੀਤੇ ਤਿੰਨ ਦਿਨਾਂ ਤੋਂ ਕਸ਼ਮੀਰੀ ਗੇਟ ਆਈਐੱਸਬੀਟੀ ਵਿੱਚੋਂ ਪਹਿਲਾਂ ਪਾਣੀ ਕੱਢਣ ਤੇ ਫਿਰ ਗਾਰਾ ਹਟਾਉਣ ਲਈ ਡੀਟੀਸੀ ਤੇ ਦਿੱਲੀ ਨਗਰ ਨਿਗਮ ਦੀਆਂ ਟੀਮਾਂ ਲੱਗੀਆਂ ਰਹੀਆਂ। ਇੱਥੋਂ ਰੋਜ਼ਾਨਾ 1600 ਬੱਸਾਂ ਉੱਤਰੀ ਰਾਜਾਂ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਲਈ ਚੱਲਦੀਆਂ ਹਨ। ਬੱਸ ਸਰਵਿਸ ਸ਼ੁਰੂ ਹੋਣ ਨਾਲ ਸਵਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰੀ ਗੇਟ ਤੇ ਸਰਾਏ ਕਾਲੇ ਖਾਂ ਬੱਸ ਟਰਮੀਨਲ ਹੜ੍ਹ ਦੀ ਜੱਦ ਵਿੱਚ ਆ ਗਏ ਸਨ, ਜਿਸ ਕਰ ਕੇ ਅੰਤਰਰਾਜੀ ਬੱਸ ਸਰਵਿਸ ਪ੍ਰਭਾਵਿਤ ਹੋਈ ਸੀ ਤੇ ਰੇਲ ਗੱਡੀਆਂ ਵਿੱਚ ਵਾਧੂ ਭੀੜ ਹੋ ਗਈ ਸੀ।

Advertisement
Tags :
ਅੱਡੇਸੇਵਾਕਸ਼ਮੀਰੀਬਹਾਲ