ਦੋ ਦਿੱਲੀ ਯੂਨੀਵਰਸਿਟੀ ਕਾਲਜਾਂ ਨੂੰ ਬੰਬ ਦੀ ਧਮਕੀ
ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਬੁੱਧਵਾਰ ਨੂੰ ਬੰਬ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ। ਸੂਚਨਾ ਮਿਲਣ ਉਪਰੰਤ ਕਈ ਏਜੰਸੀਆਂ ਸੁਰੱਖਿਆ ਜਾਂਚਾਂ ਲਈ ਸਤਰਕ ਹੋ ਗਈਆਂ ਹਨ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਰਾਮਜਸ ਕਾਲਜ ਅਤੇ ਦੱਖਣੀ ਦਿੱਲੀ...
Advertisement
ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਬੁੱਧਵਾਰ ਨੂੰ ਬੰਬ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ। ਸੂਚਨਾ ਮਿਲਣ ਉਪਰੰਤ ਕਈ ਏਜੰਸੀਆਂ ਸੁਰੱਖਿਆ ਜਾਂਚਾਂ ਲਈ ਸਤਰਕ ਹੋ ਗਈਆਂ ਹਨ
ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਰਾਮਜਸ ਕਾਲਜ ਅਤੇ ਦੱਖਣੀ ਦਿੱਲੀ ਦੇ ਦੇਸ਼ਬੰਧੂ ਕਾਲਜ ਨੂੰ ਈਮੇਲਾਂ ਰਾਹੀਂ ਧਮਕੀਆਂ ਮਿਲੀਆਂ ਹਨ।
Advertisement
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰੀ) ਰਾਜਾ ਬਾਂਠੀਆ ਨੇ ਦੱਸਿਆ, "ਰਾਮਜਸ ਕਾਲਜ ਦੇ ਪ੍ਰਿੰਸੀਪਲ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਧਮਕੀ ਭਰੀ ਈਮੇਲ ਸਵੇਰੇ 1.59 ਵਜੇ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਦਿੱਲੀ ਪੁਲੀਸ ਅਤੇ ਬੰਬ ਡਿਸਪੋਜ਼ਲ ਟੀਮ (ਬੀ.ਡੀ.ਟੀ.) ਕੈਂਪਸ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।"
ਡੀਸੀਪੀ ਨੇ ਅੱਗੇ ਕਿਹਾ ਕਿ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਕੈਂਪਸ ਦੇ ਅੰਦਰ ਸਾਰੀਆਂ ਇਮਾਰਤਾਂ ਅਤੇ ਖੁੱਲ੍ਹੀਆਂ ਥਾਵਾਂ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ, ਅਤੇ ਹੋਰ ਪੁਸ਼ਟੀਕਰਨ ਜਾਰੀ ਹੈ।
Advertisement
