ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਸਕੱਤਰੇਤ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਤੇ ਯੂਸੀਐੱਮਐੱਸ ਨੂੰ ਬੰਬ ਦੀ ਧਮਕੀ

ਬੰਬ ਨਕਾਰਾ ਦਸਤੇ ਮੌਕੇ ’ਤੇ ਪੁੱਜੇ
ਸੰਕੇਤਕ ਤਸਵੀਰ।
Advertisement

ਮੁੱਖ ਮੰਤਰੀ ਸਕੱਤਰੇਤ, ਮੌਲਾਨਾ ਆਜ਼ਾਦ ਮੈਡੀਕਲ ਕਾਲਜ (MAMC) ਤੇ University College of Medical Science (UCMS) ਨੂੰ ਮੰਗਲਵਾਰ ਨੂੰ ਈਮੇਲ ’ਤੇ ਬੰਬ ਨਾਲ ਸਬੰਧਤ ਧਮਕੀਆਂ ਮਿਲੀਆਂ, ਜਿਸ ਮਗਰੋਂ ਕਾਨੂੰਨ ਏਜੰਸੀਆਂ ਨੇ ਫੌਰੀ ਹਰਕਤ ਵਿਚ ਆ ਗਈਆਂ। ਪੁਲੀਸ ਮੁਤਾਬਕ ਈਮੇਲ ਦੁਪਹਿਰੇ 12 ਵਜੇ ਮਿਲੀ ਜਿਸ ਵਿਚ MAMC ’ਤੇ ਦੁਪਹਿਰ 2:45 ਵਜੇ ਅਤੇ ਮੁੱਖ ਮੰਤਰੀ ਸਕੱਤਰੇਤ ਵਿਖੇ ਦੁਪਹਿਰ 3:30 ਵਜੇ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ। ਧਮਕੀ ਮਿਲਣ ਤੋਂ ਫੌਰੀ ਮਗਰੋਂ ਪੁਲੀਸ ਨੇ ਹਰਕਤ ਵਿਚ ਆਉਂਦਿਆਂ ਸਥਾਪਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (SOPs) ਅਨੁਸਾਰ ਕਾਰਵਾਈ ਵਿੱਢ ਦਿੱਤੀ।

ਇੱਕ ਅਧਿਕਾਰੀ ਨੇ ਦੱਸਿਆ ਕਿ ਬੰਬ ਖੋਜ ਅਤੇ ਨਕਾਰਾ ਟੀਮਾਂ (BDDS/BDT) ਇਸ ਸਮੇਂ MAMC ਅਤੇ ਸਕੱਤਰੇਤ ਦੋਵਾਂ ਥਾਵਾਂ ’ਤੇ ਪੂਰੀ ਤਰ੍ਹਾਂ ਜਾਂਚ ਅਤੇ ਸਕੈਨ ਕਰ ਰਹੀਆਂ ਹਨ। ਦੋਵਾਂ ਥਾਵਾਂ ’ਤੇ ਮੌਜੂਦ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਉਪਾਅ ਕੀਤੇ ਗਏ ਸਨ। ਧਮਕੀ ਵਾਲੀ ਈਮੇਲ ਦਾ ਮੁੱਢਲਾ ਮੁਲਾਂਕਣ ਪਿਛਲੀਆਂ ਅਜਿਹੀਆਂ ਝੂਠੀਆਂ ਈਮੇਲਾਂ ਨਾਲ ਸਮਾਨਤਾ ਦਰਸਾਉਂਦਾ ਹੈ, ਜਿਸ ਤੋਂ ਸੰਕੇਤ ਮਿਲਦੇ ਹਨ ਕਿ ਇਹ ਸੁਨੇਹਾ ਕਿਸੇ ਹੋਰ ਰਾਜ ਦੇ ਕਿਸੇ ਸਥਾਨ ਲਈ ਭੇਜਿਆ ਗਿਆ ਹੋ ਸਕਦਾ ਹੈ। ਹਾਲਾਂਕਿ ਈਮੇਲਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸਾਰੇ SOPs ਦੀ ਸਾਵਧਾਨੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਧੀਕ DCP1 (ਸੈਂਟਰਲ), SHO IP ਅਸਟੇਟ ਸਕੱਤਰੇਤ ਵਿੱਚ ਮੌਜੂਦ ਹਨ। ਅਧਿਕਾਰੀ ਨੇ ਦੱਸਿਆ ਕਿ SHO ਸਾਈਬਰ, ਸੈਂਟਰਲ ਧਮਕੀ ਵਾਲੇ ਈਮੇਲਾਂ ਦੇ ਮੂਲ ਅਤੇ ਪ੍ਰਮਾਣਿਕਤਾ ਦੀ ਜਾਂਚ ਕਰ ਰਿਹਾ ਹੈ।

Advertisement

Advertisement
Tags :
Bomb Disposal SquadBomb threatCM SecretariatMaulana Azad Medical Collegeਦਿੱਲੀ ਸੀਐੱਮ ਸਕੱਤਰੇਤਦਿੱਲੀ ਖ਼ਬਰਾਂਬੰਬ ਦੀ ਧਮਕੀਬੰਬ ਨਕਾਰਾ ਦਸਤਾਮੌਲਾਨਾ ਆਜ਼ਾਦ ਮੈਡੀਕਲ ਕਾਲਜ
Show comments