ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਦੀ ਧਮਕੀ
ਇੱਥੋਂ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਧਮਕੀ ਭਰਿਆ ਈਮੇਲ ਆਇਆ ਜਿਸ ਵਿਚ ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਵਜੋਂ...
Advertisement
ਇੱਥੋਂ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਧਮਕੀ ਭਰਿਆ ਈਮੇਲ ਆਇਆ ਜਿਸ ਵਿਚ ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਕਾਰਨ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਵਜੋਂ ਜਾਂਚ ਕੀਤੀ ਗਈ।
ਜਾਣਕਾਰੀ ਅਨੁਸਾਰ 5 ਦਸੰਬਰ ਨੂੰ ਦੁਬਈ ਤੋਂ ਹੈਦਰਾਬਾਦ ਉਡਾਣ EK526 ਵਿਚ ਅੱਜ ਸਵੇਰੇ 7.30 ਵਜੇ ਹੈਦਰਾਬਾਦ ਹਵਾਈ ਅੱਡੇ ’ਤੇ ਈਮੇਲ ਆਇਆ। ਇਹ ਉਡਾਣ ਸਵੇਰੇ 8.30 ਵਜੇ ਹੈਦਰਾਬਾਦ ਵਿੱਚ ਸੁਰੱਖਿਅਤ ਉਤਰੀ। ਇਸ ਤੋਂ ਬਾਅਦ ਜਹਾਜ਼ ਵਿਚਲੇ ਸਮਾਨ ਅਤੇ ਯਾਤਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਿਆਰ ਕੀਤੀਆਂ ਗਈਆਂ ਤੇ ਬੰਬ ਤੇ ਡੌਗ ਸਕੁਐਡ ਨੇ ਜਾਂਚ ਕੀਤੀ।
Advertisement
ਬੋਇੰਗ 777-300ER (ਟਵਿਨ-ਜੈੱਟ) ਦੀ ਫਲਾਈਟ EK526 ਨੇ ਸਵੇਰੇ 3.51 ਵਜੇ ਦੁਬਈ ਤੋਂ ਉਡਾਣ ਭਰੀ ਸੀ। ਪੀਟੀਆਈ
Advertisement
Advertisement
×

