ਦਿੱਲੀ ਦੇ ਤਾਜ ਪੈਲੇਸ ਤੇ ਮੈਕਸ ਹਸਪਤਾਲ ਵਿੱਚ ਬੰਬ ਧਮਕੀ
Taj Palace and Max Hospital receives bomb threat via e-mail, declared hoax after Delhi Police searches premises; ਪੁਲੀਸ ਵੱਲੋਂ ਤਲਾਸ਼ੀ ਮਗਰੋਂ ਧਮਕੀ ਅਫਵਾਹ ਸਾਬਤ ਹੋਈ
ਦਿੱਲੀ ਦੇ ਤਾਜ ਪੈਲੇਸ ਅਤੇ ਮੈਕਸ ਹਸਪਤਾਲ ਵਿੱਚ ਅੱਜ ਈਮੇਲ ਰਾਹੀਂ ਬੰਬ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਪੈਲੇਸ ਤੇ ਹਸਪਤਾਲ ਦੇ ਸਟਾਫ ’ਚ ਦਹਿਸ਼ਤ ਫੈਲ ਗਈ। ਇੱਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਬਾਅਦ ਵਿੱਚ ਦਿੱਲੀ ਪੁਲੀਸ ਵੱਲੋਂ ਤਲਾਸ਼ੀ ਲਏ ਜਾਣ ਮਗਰੋਂ ਇਹ ਧਮਕੀ ‘ਅਫ਼ਵਾਹ’ ਸਾਬਤ ਹੋਈ।
ਤਾਜ ਪੈਲੇਸ ਦੇ ਇੱਕ ਤਰਜਮਾਨ ਨੇ ਕਿਹਾ, ‘‘ਪੂਰੀ ਸੁਰੱਖਿਆ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਧਮਕੀ ਨੂੰ ਝੂਠਾ ਐਲਾਨ ਦਿੱਤਾ ਹੈ। ਸਾਡੇ ਮਹਿਮਾਨਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਸਾਡੇ ਲਈ ਬੇਹੱਦ ਅਹਿਮ ਮਹੱਤਵਪੂਰਨ ਹੈ ਅਤੇ ਅਸੀਂ ਚੌਕੰਨੇ ਰਹਿੰਦੇ ਹਾਂ।’’
ਅਧਿਕਾਰੀ ਨੇ ਕਿਹਾ ਕਿ ਸੂਚਨਾ ਦੇਣ ਮਗਰੋਂ ਦਿੱਲੀ ਪੁਲੀਸ ਦੀਆਂ ਕਈ ਟੀਮਾਂ ਜਿਸ ਵਿੱਚ ਇੱਕ ਬੰਬ ਨਿਰੋਧਕ ਦਸਤਾ (BDS), ਡਾਗ ਸਕੁਐਡ ਅਤੇ ਇੱਕ quick reaction team (QRT) ਸ਼ਾਮਲ ਸਨ, ਤੁਰੰਤ ਮੌਕੇ ’ਤੇ ਪਹੁੰਚ ਗਈਆਂ।
ਮੇਲ mail ਵਿੱਚ ਹੋਟਲ ਦੀ ਹਰ ਮੰਜ਼ਿਲ ’ਤੇ improvised explosive devices (IEDs) ਹੋਣ ਦੀ ਧਮਕੀ ਦਿੱਤੀ ਗਈ।
ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੱਜ ਸਵੇਰੇ ਸ਼ਾਲੀਮਾਰ ਸਥਿਤ ਤਾਜ ਪੈਲੇਸ ਅਤੇ ਦੁਪਹਿਰ ਬਾਅਦ ਈਮੇਲ ਰਾਹੀਂ ਦਵਾਰਕਾ ਦੇ ਮੈਕਸ ਹਸਪਤਾਲ Max Hospital ’ਚ ਬੰਬ ਦੀ ਧਮਕੀ ਦਿੱਤੀ ਗਈ। ਉਨ੍ਹਾ ਕਿਹਾ ਕਿ ਹਾਲਾਂਕਿ ਬਾਅਦ ਵਿੱਚ ਤਲਾਸ਼ੀ ਮਗਰੋਂ ਇਹ ਧਮਕੀਆਂ ਅਫ਼ਵਾਹ ਸਾਬਤ ਹੋਈਆਂ ਹਨ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਹੋਟਲ ’ਚ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਹੀਆ ਕੁੱਤਿਆਂ ਦੀ ਮਦਦ ਨਾਲ ਸਾਰੇ ਜਨਤਕ ਖੇਤਰਾਂ, ਪਾਰਕਿੰਗ ਜ਼ੋਨਾਂ, ਲੌਬੀਜ਼ ਅਤੇ ਕਮਰਿਆਂ ਦੀ ਚੈਕਿੰਗ ਜਾਂਚ ਕੀਤੀ ਗਈ। ਹਾਲਾਂਕਿ, ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਧਮਕੀ ਨੂੰ ਝੂਠਾ ਐਲਾਨ ਦਿੱਤਾ ਗਿਆ।’’
ਪੁਲੀਸ ਨੇ ਕਿਹਾ ਕਿ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਸਾਈਬਰ ਟੀਮਾਂ ਨਾਲ ਕੰਮ ਕਰ ਰਹੀਆਂ ਹਨ ਅਤੇ ਇਸ ਦੇ ਮੂਲ ਸਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

