DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BMW ਕਾਰ ਹਾਦਸਾ: ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ’ਤੇ 17 ਸਤੰਬਰ ਨੂੰ ਸੁਣਵਾਈ ਸੰਭਵ

ਰਾਹਗੀਰਾਂ ਨੇ ਕਾਰ ਚਾਲਕ ਮਹਿਲਾ ਨੂੰ ਹਾਦਸਾਗ੍ਰਸਤ ਕਾਰ ’ਚੋਂ ਬਾਹਰ ਕੱਢਿਆ, ਇਲਾਜ ਵਿਚ ਦੇਰੀ ਕਰਕੇ ਪਿਤਾ ਦੀ ਜਾਨ ਗਈ: ਨਵਨੂਰ

  • fb
  • twitter
  • whatsapp
  • whatsapp
featured-img featured-img
ਗਗਨਦੀਪ ਕੌਰ ਪੁਲੀਸ ਦੀ ਹਿਰਾਸਤ ਵਿਚ। ਫੋਟੋ: ਪੀਟੀਆਈ
Advertisement

ਬੀਐੱਮਡਬਲਿਊ ਕਾਰ ਹਾਦਸੇ ਦੀ ਮੁੱਖ ਮੁਲਜ਼ਮ ਗਗਨਪ੍ਰੀਤ ਕੌਰ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਇਸਨੂੰ ‘ਬਿਨਾਂ ਕਿਸੇ ਲਾਪਰਵਾਹੀ ਦੇ ਹਾਦਸਾ’ ਦੱਸਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਹੈ। ਅਦਾਲਤੀ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ 17 ਸਤੰਬਰ ਨੂੰ ਸੈਸ਼ਨ ਅਦਾਲਤ ਵਿੱਚ ਹੋਣ ਦੀ ਸੰਭਾਵਨਾ ਹੈ।

ਉੱਧਰ ਇਸ ਨੂੰ ਲੈ ਕੇ ਪੁਲੀਸ ਨੇ ਕਿਹਾ,“ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਕਰਨ ਵਾਲੀ BMW ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੀ ਗਈ ਔਰਤ, ਆਪਣੇ ਪਤੀ ਨਾਲ ਪੀੜਤਾਂ ਨੂੰ ਦੂਰ ਦੇ ਹਸਪਤਾਲ ਲਿਜਾਂਦੇ ਸਮੇਂ ਪੁਲੀਸ ਨੂੰ ਸੂਚਿਤ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਜਾਂਚਕਰਤਾਵਾਂ ਨੇ ਦੋਵਾਂ ਵਿਰੁੱਧ ਗੈਰ-ਇਰਾਦਤਨ ਕਤਲ ਅਤੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਜੋੜ ਦਿੱਤੇ।

Advertisement

ਉਸ ਵਿਰੁੱਧ ਭਾਰਤੀ ਨਿਆਏ ਸੰਹਿਤਾ ਦੀ ਧਾਰਾ 281 (ਰੈਸ਼ ਡਰਾਈਵਿੰਗ), 125B (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ), 105 (ਗੈਰ-ਕਾਨੂੰਨੀ ਕਤਲ ਜੋ ਕਤਲ ਦੇ ਬਰਾਬਰ ਨਹੀਂ ਹੈ) ਅਤੇ 238 (ਸਬੂਤ ਗਾਇਬ ਕਰਨ ਦਾ ਕਾਰਨ ਬਣਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Advertisement

ਬੀਐੱਮਡਬਲਿਊ ਕਾਰ ਹਾਦਸੇ ਦੀ ਮੁੱਖ ਮੁਲਜ਼ਮ ਗਗਨਪ੍ਰੀਤ ਕੌਰ ਘਟਨਾ ਸਮੇਂ ਸ਼ਰਾਬ ਦੇ ਨਸ਼ੇ ਵਿਚ ਨਹੀਂ ਸੀ। ਮੈਡੀਕਲ ਜਾਂਚ ਤੋਂ ਇਸ ਦੀ ਪੁਸ਼ਟੀ ਹੋਈ ਹੈ। ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਕਥਿਤ ਮੁਲਜ਼ਮ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਸ਼ਰਾਬ ਲਈ ਨਕਾਰਾਤਮਕ ਦੱਸੀ ਗਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਉਹਨੂੰ ਦੋ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।

ਇਸ ਦੌਰਾਨ ਗਗਨਪ੍ਰੀਤ ਕੌਰ ਨੇ ਆਪਣੇ ਵਕੀਲ ਰਾਹੀਂ ਦਾਖਲ ਜ਼ਮਾਨਤ ਅਰਜ਼ੀ ਵਿਚ ਦਾਅਵਾ ਕੀਤਾ ਹੈ ਉਸ ਦੀ BMW ਨਾਲ ਮੋਟਰਸਾਈਕਲ ਦੀ ਟੱਕਰ ‘ਮਹਿਜ਼ ਹਾਦਸਾ’ ਸੀ। ਮੁਲਜ਼ਮ ਵੱਲੋਂ ਪੇਸ਼ ਵਕੀਲ ਨੇ ਆਪਣੇ ਮੁਵੱਕਿਲ ਲਈ ਜ਼ਮਾਨਤ ਦੀ ਮੰਗ ਕਰਦਿਆਂ ਇਸ ਪੱਖ ਨੂੰ ਉਭਾਰਿਆ ਕਿ ਉਹ (ਗਗਨਪ੍ਰੀਤ ਕੌਰ) ਦੋ ਨਾਬਾਲਗ ਬੱਚਿਆਂ ਦੀ ਮਾਂ ਹੈ ਅਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ ਤੇ ਉਸ ਦੇ ਸਿਰ ’ਤੇ ਸੱਟ ਲੱਗੀ ਹੈ। ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 480 ਤਹਿਤ ਦਾਇਰ ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਇਸ ਕੇਸ ਵਿਚ ਹਿਰਾਸਤੀ ਪੁੱਛਗਿੱਛ ਦੀ ਕੋਈ ਲੋੜ ਨਹੀਂ ਹੈ।

ਕਾਬਿਲੇਗੌਰ ਹੈ ਕਿ ਦਿੱਲੀ ਵਿੱਚ ਐਤਵਾਰ ਦੁਪਹਿਰ ਨੂੰ ਧੌਲਾ ਕੂਆਂ ਦਿੱਲੀ ਛਾਉਣੀ ਖੇਤਰ ਨੇੜੇ BMW ਕਾਰ ਨੇ ਮੋਟਰਸਾਈਕਲ ਸਵਾਰ ਸਿੱਖ ਜੋੜੇ ਨੂੰ ਟੱਕਰ ਮਾਰੀ। ਹਾਦਸੇ ਵਿਚ ਬਾਈਕ ਸਵਾਰ ਨਵਜੋਤ ਸਿੰਘ, ਜੋ ਵਿੱਤ ਮੰਤਰਾਲੇ ਵਿਚ ਡਿਪਟੀ ਸੈਕਟਰੀ ਸਨ, ਦੀ ਜਾਨ ਜਾਂਦੀ ਰਹੀ ਜਦੋਂਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

ਸੀਸੀਟੀਵੀ ਫੁਟੇਜ ਵਿਚ ਮੌਕੇ ’ਤੇ ਮੌਜੂਦ ਚਸ਼ਮਦੀਦ ਗਵਾਹ ਤੇ ਰਾਹਗੀਰ ਬੀਐਮਡਬਲਿਊ ਦੀ ਡਰਾਈਵਰ ਗਗਨਪ੍ਰੀਤ ਕੌਰ ਨੂੰ ਪਲਟ ਗਈ ਗੱਡੀ ਵਿੱਚੋਂ ਬਾਹਰ ਕੱਢਦੇ ਦਿਖਾਈ ਦੇ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਕਾਰ ਮੈਟਰੋ ਸਟੇਸ਼ਨ ਨੇੜੇ ਸਿੱਖ ਜੋੜੇ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਗਗਨਪ੍ਰੀਤ ਕੌਰ ਅਤੇ ਉਸ ਦੇ ਪਤੀ ਪਰੀਕਸ਼ਿਤ ਮੱਕੜ ਨੇ ਜ਼ਖਮੀ ਸਿੱਖ ਜੋੜੇ ਨੂੰ ਹਾਦਸੇ ਵਾਲੀ ਥਾਂ ਤੋਂ ਕਰੀਬ 19 ਕਿਲੋਮੀਟਰ ਦੂਰ ਜੀਟੀਬੀ ਨਗਰ ਦੇ ਨੂਲਾਈਫ ਹਸਪਤਾਲ ਪਹੁੰਚਾਇਆ। ਨੇੜਲੇ ਹਸਪਤਾਲਾਂ ਨੂੰ ਦਰਕਿਨਾਰ ਕੀਤੇ ਜਾਣ ਨੂੰ ਲੈ ਕੇ ਪੀੜਤ ਪਰਿਵਾਰ ਵਿੱਚ ਰੋਸ ਹੈ। ਨਵਜੋਤ ਸਿੰਘ ਦੇ ਪੁੱਤਰ ਨਵਨੂਰ ਨੇ ਖ਼ਬਰ ਏਜੰਸੀ ਏਐੱਨਆਈ ਕੋਲ ਦਾਅਵਾ ਕੀਤਾ ਸੀ ਕਿ ਮੈਡੀਕਲ ਸਹਾਇਤਾ ਮਿਲਣ ਵਿਚ ਦੇਰੀ ਕਰਕੇ ਉਸ ਦੇ ਪਿਤਾ ਦੀ ਜਾਨ ਗਈ।

ਰਾਹਗੀਰ ਗਗਨਦੀਪ ਕੌਰ ਨੂੰ ਬੀਐੱਮਡਬਲਿਊ ਕਾਰ ’ਚੋਂ ਬਾਹਰ ਕੱਢਦੇ ਹੋਏ। ਫੋਟੋ: ਵੀਡੀਓ ਗਰੈਬ

ਇਸ ਦੌਰਾਨ ਜਦੋਂ ਇਹ ਗੱਲ ਸਾਹਮਣੇ ਆਈ ਕਿ ਗਗਨਪ੍ਰੀਤ ਦੇ ਪਿਤਾ ਨੂਲਾਈਫ ਹਸਪਤਾਲ ਦੇ ਮਾਲਕਾਂ ਵਿੱਚੋਂ ਇੱਕ ਹਨ, ਤਾਂ ਪੀੜਤ ਪਰਿਵਾਰ ਦਾ ਫ਼ਿਕਰ ਹੋਰ ਵੱਧ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਵਿਚ ਸਬੂਤਾਂ ਨਾਲ ਛੇੜਛਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਬੀਐੱਮਡਬਲਿਊ ਚਾਲਕ ਗਗਨਪ੍ਰੀਤ(38) ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿੱਲੀ ਪੁਲੀਸ ਨੇ ਸੋਮਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ, ਗੈਰ-ਇਰਾਦਤਨ ਕਤਲ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ ਹਨ।

ਨਵਜੋਤ ਸਿੰਘ ਦੇ ਪਿਤਾ ਬਲਵੰਤ ਸਿੰਘ, ਜੋ ਸੇਵਾਮੁਕਤ ਭਾਰਤੀ ਹਵਾਈ ਸੈਨਾ ਅਧਿਕਾਰੀ ਹਨ, ਨੇ ਇਸ ਸਦਮੇ ’ਤੇ ਡੂੰਘਾ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ, ‘‘ਮੇਰਾ ਪੁੱਤਰ ਸੜਕ ’ਤੇ ਬਹੁਤ ਸਾਵਧਾਨ ਸੀ। ਉਹ ਟਾਪਰ ਸੀ ਅਤੇ ਛੇ ਮਹੀਨਿਆਂ ਵਿੱਚ ਉਸ ਦੀ ਤਰੱਕੀ ਹੋਣੀ ਸੀ। ਹੁਣ ਸਾਡੇ ਲਈ ਸਭ ਕੁਝ ਖਤਮ ਹੋ ਗਿਆ ਹੈ।’’

Advertisement
×