ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀ ਐੱਮ ਡਬਲਿਊ ਹਾਦਸਾ: ਅਦਾਲਤ ਨੇ ਮਹਿਲਾ ਮੁਲਜ਼ਮ ਨੂੰ ਦੋ ਦਿਨ ਦੀ ਜੁਡੀਸ਼ੀਅਲ ਹਿਰਾਸਤ ’ਤੇ ਭੇਜਿਆ

ਪੁਲੀਸ ਤੋਂ ਮਾਮਲੇ ਦੀ ਰਿਪੋਰਟ ਮੰਗੀ; ਕੇਂਦਰ ਸਰਕਾਰ ਦੇ ਅਧਿਕਾਰੀ ਦੀ ਹੋੲੀ ਸੀ ਮੌਤ
Advertisement

BMW hits motorcycle in Delhi

Delhi Court sends woman driver of BMW that killed finance ministry official to 2-day judicial custodyਦਿੱਲੀ ਦੇ ਧੌਲਾ ਕੂਆਂ ਵਿਚ ਇਕ ਬੀਐੱਮਡਬਲਿਊ ਨੇ ਮੋਟਰਸਾਈਕਲ ਨੂੰ ਬੀਤੀ ਸ਼ਾਮ ਟੱਕਰ ਮਾਰ ਦਿੱਤੀ ਸੀ ਜਿਸ ਵਿਚ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਦੇ ਡਿਪਟੀ ਸਕੱਤਰ ਨਵਜੋਤ ਸਿੰਘ ਦੀ ਮੌਤ ਹੋ ਗਈ ਸੀ। ਪੁਲੀਸ ਨੇ ਕਾਰ ਚਲਾਉਣ ਵਾਲੀ ਔਰਤ ਗਗਨਦੀਪ ਕੌਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਵਿਚ ਕਾਰ ਪਲਟਣ ਨਾਲ ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ ਗਗਨਦੀਪ ਅਤੇ ਉਸ ਦਾ ਪਤੀ ਵੀ ਜ਼ਖਮੀ ਹੋ ਗਏ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

ਇੱਥੋਂ ਦੀ ਅਦਾਲਤ ਨੇ ਬੀ ਐਮ ਡਬਲਿਊ ਨਾਲ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰਨ ਵਾਲੀ ਔਰਤ ਨੂੰ ਦੋ ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਪੁਲੀਸ ਤੋਂ ਇਸ ਮਾਮਲੇ ਦੀ ਰਿਪੋਰਟ ਵੀ ਮੰਗ ਲਈ ਹੈ। ਇਸ ਤੋਂ ਪਹਿਲਾਂ ਮਹਿਲਾ ਮੁਲਜ਼ਮ ਵਲੋਂ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ। ਅਦਾਲਤ ਨੇ ਇਸ ਮਾਮਲੇ ਵਿਚ ਪੁਲੀਸ ਤੇ ਪੀੜਤ ਪਰਿਵਾਰ ਤੋਂ 17 ਸਤੰਬਰ ਤਕ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਕਾਰਨ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ ਸੀ।

 

ਜਾਣਕਾਰੀ ਅਨੁਸਾਰ ਨਵਜੋਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਸ ਦੀ ਪਤਨੀ ਪਿੱਛੇ ਬੈਠੀ ਸੀ। ਚਸ਼ਮਦੀਦਾਂ ਅਨੁਸਾਰ ਨਵਜੋਤ ਸਿੰਘ ਅਤੇ ਉਸ ਦੀ ਪਤਨੀ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਬਜਾਏ, ਹਾਦਸੇ ਵਾਲੀ ਥਾਂ ਤੋਂ ਲਗਪਗ 17 ਕਿਲੋਮੀਟਰ ਦੂਰ ਜੀਟੀਬੀ ਨਗਰ ਦੇ ਨਿਊਲਾਈਫ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਵਿਚ ਦੇਰੀ ਕਾਰਨ ਨਵਜੋਤ ਦੀ ਮੌਤ ਹੋ ਗਈ। ਪੀਟੀਆਈ

Advertisement
Show comments