ਬੀ.ਐੱਮ.ਡਬਲਿਊ ਹਾਦਸਾ: ਗਗਨਪ੍ਰੀਤ ਨੂੰ ਜ਼ਮਾਨਤ
ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਦੀ ਮੌਤ ਨਾਲ ਸਬੰਧਤ ਦਿੱਲੀ ਬੀ.ਐੱਮ.ਡਬਲਿਊ ਹਾਦਸੇ ਦੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ ਕਥਿਤ ਦੋਸ਼ੀ ਡਰਾਈਵਰ ਗਗਨਪ੍ਰੀਤ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਅੰਕਿਤ ਗਰਗ ਨੇ 38 ਸਾਲਾ ਗਗਨਪ੍ਰੀਤ ਕੌਰ...
Advertisement
ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਦੀ ਮੌਤ ਨਾਲ ਸਬੰਧਤ ਦਿੱਲੀ ਬੀ.ਐੱਮ.ਡਬਲਿਊ ਹਾਦਸੇ ਦੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ ਕਥਿਤ ਦੋਸ਼ੀ ਡਰਾਈਵਰ ਗਗਨਪ੍ਰੀਤ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਅੰਕਿਤ ਗਰਗ ਨੇ 38 ਸਾਲਾ ਗਗਨਪ੍ਰੀਤ ਕੌਰ ਨੂੰ ਇੱਕ ਲੱਖ ਰੁਪਏ ਦੇ ਬਾਂਡ ’ਤੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਵੀਰਵਾਰ ਨੂੰ ਜ਼ਮਾਨਤ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਸੀ ਸੀ ਟੀ ਵੀ ਤਸਵੀਰਾਂ ਨੂੰ ਸਕੈਨ ਕਰਨ ਤੋਂ ਬਾਅਦ ਅਦਾਲਤ ਨੇ ਇਸ ਤੱਥ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਐਂਬੂਲੈਂਸ ਡਰਾਈਵਰ ਜੋ 30 ਸਕਿੰਟਾਂ ਦੇ ਅੰਦਰ ਮੌਕੇ ’ਤੇ ਪਹੁੰਚ ਗਿਆ ਸੀ, ਨੇ ਪੀੜਤ ਨਵਜੋਤ ਸਿੰਘ ਅਤੇ ਉਸ ਦੀ ਪਤਨੀ ਦੀ ਮਦਦ ਨਹੀਂ ਕੀਤੀ।
Advertisement
Advertisement
×