ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਅਤੇ RSS ਨਹੀਂ ਚਾਹੁੰਦੇ ਕਿ ਗਰੀਬ ਬੱਚੇ ਅੰਗਰੇਜ਼ੀ ਸਿੱਖਣ: ਰਾਹੁਲ ਗਾਂਧੀ

BJP, RSS don't want poor children to learn English: Rahul Gandhi
Advertisement

ਟ੍ਰਿਬਿਊਨ ਨਿਉੂਜ਼ ਸਰਵਿਸ

ਨਵੀਂ ਦਿੱਲੀ, 20 ਜੂਨ

Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰਐੱਸਐੱਸ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਨੇਤਾ ਨਹੀਂ ਚਾਹੁੰਦੇ ਕਿ ਭਾਰਤ ਦੇ ਗਰੀਬ ਬੱਚੇ ਅੰਗਰੇਜ਼ੀ ਭਾਸ਼ਾ ਸਿੱਖਣ। ਗਾਂਧੀ ਦੀ ਇਹ ਟਿੱਪਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੋ ਦੇਸ਼ ਵਿੱਚ ਅੰਗਰੇਜ਼ੀ ਭਾਸ਼ਾ ਬੋਲਦੇ ਹਨ, ਜਲਦੀ ਹੀ ‘ਸ਼ਰਮ’ ਮਹਿਸੂਸ ਕਰਨਗੇ।

ਰਾਹੁਲ ਨੇ ਕਿਹਾ, ‘‘ਅੰਗਰੇਜ਼ੀ ਕੋਈ ਰੁਕਾਵਟ ਨਹੀਂ, ਸਗੋਂ ਅੱਗੇ ਵਧਣ ਲਈ ਪੁਲ ਹੈ। ਅੰਗਰੇਜ਼ੀ ਸ਼ਰਮ ਨਹੀਂ, ਇਹ ਸ਼ਕਤੀ ਹੈ। ਅੰਗਰੇਜ਼ੀ ਜ਼ੰਜੀਰਾਂ ਨੂੰ ਤੋੜਨ ਦਾ ਇੱਕ ਸਾਧਨ ਹੈ।’’ ਇਹ ਗੱਲ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ X ਉਤੇ ਹਿੰਦੀ ਵਿਚ ਪਾਈ ਇਕ ਪੋਸਟ ਵਿਚ ਕਹੀ ਹੈ।

 

ਆਪਣੀ ਟਵੀਟ ਵਿਚ ਉਨ੍ਹਾਂ ਕਿਹਾ, ‘‘ਭਾਜਪਾ-ਆਰਐਸਐਸ ਨਹੀਂ ਚਾਹੁੰਦੇ ਕਿ ਭਾਰਤ ਦੇ ਗਰੀਬ ਬੱਚੇ ਅੰਗਰੇਜ਼ੀ ਸਿੱਖਣ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਸਵਾਲ ਪੁੱਛੋ, ਅੱਗੇ ਵਧੋ ਅਤੇ ਬਰਾਬਰ ਬਣੋ।’’

ਉਨ੍ਹਾਂ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਅੰਗਰੇਜ਼ੀ, ਮਾਂ-ਬੋਲੀ ਵਾਂਗ ਹੀ ਅਹਿਮ ਹੈ ਕਿਉਂਕਿ ਇਸ ਨਾਲ ਰੁਜ਼ਗਾਰ ਹਾਸਲ ਕਰਨ ਵਿੱਚ ਆਸਾਨੀ ਆਉਂਦੀ ਹੈ ਅਤੇ ਆਤਮ-ਵਿਸ਼ਵਾਸ ਵੀ ਵਧਦਾ ਹੈ।

ਗਾਂਧੀ ਨੇ ਕਿਹਾ, ‘‘ਭਾਰਤ ਦੀ ਹਰ ਭਾਸ਼ਾ ਦਾ ਆਪਣਾ ਗਿਆਨ, ਸੱਭਿਆਚਾਰ ਅਤੇ ਆਪਣੀ ਆਤਮਾ ਹੈ। ਇਨ੍ਹਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਸਾਨੂੰ ਅੰਗਰੇਜ਼ੀ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਚਾਹੀਦੀ ਹੈ। ਇਹ ਉਸ ਭਾਰਤ ਲਈ ਰਸਤਾ ਹੈ ਜੋ ਦਨੀਆ ਨਾਲ ਮੁਕਾਬਲਾ ਕਰੇਗਾ ਅਤੇ ਹਰ ਬੱਚੇ ਨੂੰ ਬਰਾਬਰ ਦੇ ਮੌਕੇ ਮਿਲਣਗੇ।’’

Advertisement