ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੀਆਈਐੱਸ ਵੱਲੋਂ ਈ-ਕਾਮਰਸ ਕੰਪਨੀਆਂ ਦੇ ਗੁਦਾਮਾਂ ’ਚ ਛਾਪੇ

ਪੱਤਰ ਪ੍ਰੇਰਕ ਨਵੀਂ ਦਿੱਲੀ, 27 ਮਾਰਚ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਈ-ਕਾਮਰਸ ਕੰਪਨੀਆਂ ਦੇ ਗੁਦਾਮਾਂ ’ਚੋਂ 76 ਲੱਖ ਰੁਪਏ ਦਾ ਗੈਰ-ਮਿਆਰੀ ਸਾਮਾਨ ਜ਼ਬਤ ਕੀਤਾ ਗਿਆ ਹੈ। ਬੀਆਈਐੱਸ ਵੱਲੋਂ ਐਮਾਜ਼ਾਨ, ਫਲਿੱਪਕਾਰਟ ਦੇ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 27 ਮਾਰਚ

Advertisement

ਦਿੱਲੀ ਦੇ ਕੁਝ ਹਿੱਸਿਆਂ ਵਿੱਚ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਈ-ਕਾਮਰਸ ਕੰਪਨੀਆਂ ਦੇ ਗੁਦਾਮਾਂ ’ਚੋਂ 76 ਲੱਖ ਰੁਪਏ ਦਾ ਗੈਰ-ਮਿਆਰੀ ਸਾਮਾਨ ਜ਼ਬਤ ਕੀਤਾ ਗਿਆ ਹੈ। ਬੀਆਈਐੱਸ ਵੱਲੋਂ ਐਮਾਜ਼ਾਨ, ਫਲਿੱਪਕਾਰਟ ਦੇ ਗੁਦਾਮਾਂ ’ਚ ਛਾਪੇਮਾਰੀ ਕੀਤੀ ਗਈ। ਰਾਸ਼ਟਰੀ ਰਾਜਧਾਨੀ ਦੇ ਮੋਹਨ ਕੋਆਪਰੇਟਿਵ ਇੰਡਸਟਰੀਅਲ ਏਰੀਆ ਵਿੱਚ ਸਥਿਤ ਐਮਾਜ਼ਾਨ ਸੇਲਰਜ਼ ਦੇ ਗੁਦਾਮਾਂ ’ਤੇ ਕਾਰਵਾਈ 19 ਮਾਰਚ ਨੂੰ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਅਤੇ 3,500 ਤੋਂ ਵੱਧ ਉਤਪਾਦਾਂ ਨੂੰ ਜ਼ਬਤ ਕੀਤਾ ਗਿਆ ਸੀ। ਤ੍ਰਿਨਗਰ ਖੇਤਰ ਵਿੱਚ ਫਲਿੱਪਕਾਰਟ ਦੀ ਸਹਾਇਕ ਕੰਪਨੀ ਇੰਸਟਾਕਾਰਟ ਸਰਵਿਸਿਜ਼ ਦੇ ਅਹਾਤੇ ’ਚੋਂ ਲਗਪਗ 6 ਲੱਖ ਰੁਪਏ ਦੀ ਕੀਮਤ ਵਾਲੇ ਬੂਟਾਂ ਦੇ 590 ਜੋੜਿਆਂ ਦਾ ਸਟਾਕ ਬਰਾਮਦ ਕੀਤਾ ਗਿਆ ਹੈ, ਜਿਸ ’ਤੇ ਲੋੜੀਂਦੇ ਆਈਐੱਸਆਈ ਮਾਅਰਕਾ ਨਹੀਂ ਸੀ।

Advertisement