Bihar SIR Deleted Voters: ਚੋਣ ਕਮਿਸ਼ਨ ਨੇ ਬਿਹਾਰ ਦੀ ਵੋਟਰ ਸੂਚੀ ’ਚੋਂ ਮਿਟਾਏ 65 ਲੱਖ ਨਾਂ ਜੱਗਜ਼ਾਹਰ ਕੀਤੇ
ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਅਮਲ ਵਿਚ ਲਿਆਂਦੀ ਗੲੀ ਕਾਰਵਾੲੀ
ਅਧਿਕਾਰੀਆਂ ਨੇ ਕਿਹਾ ਕਿ ਚੋਣ ਕਮਿਸ਼ਨ (Election Commission - EC) ਨੇ ਸੋਮਵਾਰ ਨੂੰ ਉਨ੍ਹਾਂ 65 ਲੱਖ ਲੋਕਾਂ ਦੇ ਨਾਮ ਨਸ਼ਰ ਕਰ ਦਿੱਤੇ ਹਨ ਜਿਨ੍ਹਾਂ ਨੂੰ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਦੀ ਕਾਰਵਾਈ ਦੇ ਹਿੱਸੇ ਵਜੋਂ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਸੀ।
ਇਹ ਕਾਰਵਾਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਪਿਛੋਕੜ ਵਿੱਚ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਸੀ ਕਿ ਹਟਾਏ ਗਏ ਨਾਵਾਂ ਦੇ ਵੇਰਵੇ 19 ਅਗਸਤ ਤੱਕ ਜਨਤਕ ਕੀਤੇ ਜਾਣ ਅਤੇ 22 ਅਗਸਤ ਤੱਕ ਪਾਲਣਾ ਰਿਪੋਰਟ ਦਾਇਰ ਕੀਤੀ ਜਾਵੇ।
EC ਪੋਲਿੰਗ ਬੂਥਾਂ 'ਤੇ 'ਏਐਸਡੀ' (ਗੈਰਹਾਜ਼ਰ, ਸ਼ਿਫਟਡ ਭਾਵ ਕਿਤੇ ਹੋਰ ਚਲੇ ਗਏ ਅਤੇ ਡੈੱਡ ਭਾਵ ਮ੍ਰਿਤਕ) ਵੋਟਰਾਂ ਦੇ ਨਾਮ ਪ੍ਰਕਾਸ਼ਿਤ ਕਰ ਰਿਹਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਜਿਹਾ ਔਨਲਾਈਨ ਕਰਨ ਦੀ ਸੰਭਾਵਨਾ ਹੈ।
ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਅਨੁਸਾਰ ਰੋਹਤਾਸ, ਬੇਗੂਸਰਾਏ, ਅਰਵਾਲ ਅਤੇ ਹੋਰ ਥਾਵਾਂ 'ਤੇ ਪੋਲਿੰਗ ਬੂਥਾਂ 'ਤੇ ASD ਸੂਚੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।