ਬਿਹਾਰ ਚੋਣ ਨਤੀਜੇ: ਕਾਂਗਰਸ ਦੀ ਹਾਰ ’ਤੇ ਚਰਚਾ ਕਰਨ ਲਈ ਰਾਹੁਲ ਵੱਲੋਂ ਖੜਗੇ ਨਾਲ ਮੁਲਾਕਾਤ
ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਸ਼ਨਿਚਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਇਹ ਮੁਲਾਕਾਤ ਵਿਰੋਧੀ ਪਾਰਟੀ ਨੂੰ ਰਾਜ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ ਹੋਈ...
ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਸ਼ਨਿਚਰਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਇਹ ਮੁਲਾਕਾਤ ਵਿਰੋਧੀ ਪਾਰਟੀ ਨੂੰ ਰਾਜ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਮੁਲਾਕਾਤ ਵਿੱਚ ਏ ਆਈ ਸੀ ਸੀ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ, ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਅਤੇ ਏ.ਆਈ.ਸੀ.ਸੀ. ਬਿਹਾਰ ਦੇ ਇੰਚਾਰਜ ਕ੍ਰਿਸ਼ਨਾ ਅੱਲਵਾਰੂ ਵੀ ਸ਼ਾਮਲ ਹੋਏ।
ਸੂਤਰਾਂ ਅਨੁਸਾਰ ਨੇਤਾਵਾਂ ਨੇ ਬਿਹਾਰ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਗ਼ੌਰਤਲਬ ਹੈ ਕਿ ਬਿਹਾਰ ਵਿੱਚ ਪਾਰਟੀ ਨੇ 61 ਸੀਟਾਂ ਵਿੱਚੋਂ ਸਿਰਫ਼ ਛੇ ਸੀਟਾਂ ਹੀ ਜਿੱਤੀਆਂ। 2010 ਤੋਂ ਬਾਅਦ ਇਹ ਪਾਰਟੀ ਦਾ ਬਿਹਾਰ ਵਿੱਚ ਦੂਜਾ ਸਭ ਤੋਂ ਮਾੜਾ ਪ੍ਰਦਰਸ਼ਨ ਹੈ।
ਸ਼ੁੱਕਰਵਾਰ ਨੂੰ ਗਾਂਧੀ ਨੇ ਕਿਹਾ ਸੀ ਕਿ ਬਿਹਾਰ ਚੋਣਾਂ ਦੇ ਨਤੀਜੇ ਹੈਰਾਨੀਜਨਕ ਸਨ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸਨ ਅਤੇ ਇਸੇ ਕਰਕੇ ਪਾਰਟੀ ਜ਼ਿਆਦਾ ਕੁਝ ਹਾਸਲ ਨਹੀਂ ਕਰ ਸਕੀ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਅਤੇ 'ਇੰਡੀਆ' ਗਠਜੋੜ ਨਤੀਜਿਆਂ ਦੀ ਡੂੰਘਾਈ ਨਾਲ ਸਮੀਖਿਆ ਕਰੇਗਾ। -ਪੀਟੀਆਈ

