ਸਕੂਲ ਵਿੱਚ ਭੰਗੜਾ ਵਰਕਸ਼ਾਪ
ਸੈਂਟਰ ਫਾਰ ਕਲਚਰਲ ਰਿਸੋਰਸਿਜ਼ ਐਂਡ ਟਰੇਨਿੰਗ-ਸੀਸੀਆਰਟੀ (ਮਨਿਸਟਰੀ ਆਫ ਕਲਚਰ, ਭਾਰਤ ਸਰਕਾਰ) ਵੱਲੋਂ ਗੌਰਮਿੰਟ ਸਰਵੋਦਿਆ ਕੋ-ਐਡ ਵਿਦਿਆਲਾ, ਨਜ਼ਫ਼ਗੜ੍ਹ, ਦਿੱਲੀ ਵਿੱਚ ਭੰਗੜਾ ਵਰਕਸ਼ਾਪ ਲਾਈ ਗਈ। ਵਰਕਸ਼ਾਪ ਲਈ ਸੀਸੀਆਰਟੀ ਨੇ ਪੰਜਾਬ ਦੇ ਲੋਕ ਨਾਚਾਂ ਦੇ ਕੌਮਾਂਤਰੀ ਪੱਧਰ ਦੇ ਕੋਚ ਰਜਿੰਦਰ ਟਾਂਕ ਨੂੰ ਸੱਦਿਆ।...
Advertisement
ਸੈਂਟਰ ਫਾਰ ਕਲਚਰਲ ਰਿਸੋਰਸਿਜ਼ ਐਂਡ ਟਰੇਨਿੰਗ-ਸੀਸੀਆਰਟੀ (ਮਨਿਸਟਰੀ ਆਫ ਕਲਚਰ, ਭਾਰਤ ਸਰਕਾਰ) ਵੱਲੋਂ ਗੌਰਮਿੰਟ ਸਰਵੋਦਿਆ ਕੋ-ਐਡ ਵਿਦਿਆਲਾ, ਨਜ਼ਫ਼ਗੜ੍ਹ, ਦਿੱਲੀ ਵਿੱਚ ਭੰਗੜਾ ਵਰਕਸ਼ਾਪ ਲਾਈ ਗਈ। ਵਰਕਸ਼ਾਪ ਲਈ ਸੀਸੀਆਰਟੀ ਨੇ ਪੰਜਾਬ ਦੇ ਲੋਕ ਨਾਚਾਂ ਦੇ ਕੌਮਾਂਤਰੀ ਪੱਧਰ ਦੇ ਕੋਚ ਰਜਿੰਦਰ ਟਾਂਕ ਨੂੰ ਸੱਦਿਆ। ਟਾਂਕ ਨੇ ਵਿਦਿਆਰਥੀਆਂ ਨੂੰ ਭੰਗੜੇ ਦੇ ਨਾਲ-ਨਾਲ ਝੂੰਮਰ, ਲੁੱਡੀ, ਮਲਵਈ ਗਿੱਧਾ ਆਦਿ ਪੰਜਾਬ ਦੇ ਦੂਜੇ ਲੋਕ ਨਾਚਾਂ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਵਿੱਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਅਮਿਤ ਢੋਲੀ ਨੇ ਭੰਗੜੇ ਦੀਆਂ ਰਵਾਇਤੀ ਤਾਲਾਂ ਨੂੰ ਢੋਲ ’ਤੇ ਬੜੇ ਨਿਵੇਕਲੇ ਢੰਗ ਨਾਲ ਵਜਾਇਆ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਰਜਿੰਦਰ ਟਾਂਕ ਅਤੇ ਸੀਸੀਆਰਟੀ ਦੀ ਸਭਿਆਚਾਰਕ ਗਤੀਵਿਧੀਆਂ ਦੀ ਇੰਚਾਰਜ ਮੈਡਮ ਜੋਤੀ ਸਣੇ ਸਕੂਲ਼ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Advertisement
Advertisement