ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਕੋਟੇ ਵਿੱਚੋਂ ਚੰਡੀਗੜ੍ਹ ’ਚ ਕੇਜਰੀਵਾਲ ਲਈ ‘ਸ਼ੀਸ਼ ਮਹਿਲ’ ਬਣਾ ਰਹੇ ਹਨ ਭਗਵੰਤ ਮਾਨ: ਭਾਜਪਾ

‘ਆਪ’ ਨੇ ਭਾਜਪਾ ਦੇ ਦੋਸ਼ ਨਕਾਰੇ
Advertisement

 

ਭਾਜਪਾ ਨੇ ਅੱਜ ਦੋਸ਼ ਲਗਾਇਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਹੇਠ ਚੰਡੀਗੜ੍ਹ ਵਿੱਚ ਸੈਵਨ ਸਟਾਰ ਸਹੂਲਤ ਵਾਲਾ ਸ਼ੀਸ਼ ਮਹਿਲ ਪ੍ਰਦਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਉਹ ਨਾ ਤਾਂ ਚੁਣੇ ਹੋਏ ਵਿਧਾਇਕ ਹਨ ਅਤੇ ਨਾ ਹੀ ਰਾਜ ਸਰਕਾਰ ਦਾ ਹਿੱਸਾ ਹਨ।

Advertisement

ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਹ ਵੀ ਦੋਸ਼ ਲਗਾਇਆ ਕਿ ਦਿੱਲੀ ਵਿੱਚ ਚੋਣਾਂ ਹਾਰਨ ਵਾਲੇ 'ਆਪ' ਆਗੂਆਂ ਨੂੰ ਵੀ ਪੰਜਾਬ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਵਿੱਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਤੋਂ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਭਾਜਪਾ ਦੇ ਦੋਸ਼ਾਂ ’ਤੇ 'ਆਪ' ਜਾਂ ਪੰਜਾਬ ਸਰਕਾਰ ਵੱਲੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਨਵੀਂ ਦਿੱਲੀ ਦੇ ਸ਼ੀਸ਼ ਮਹਿਲ' ਤੋਂ ਪਾਸੇ ਕਰ ਦਿੱਤਾ ਪਰ ਉਨਾਂ ਦੀ ਸ਼ੀਸ਼ ਮਹਿਲ ਹਾਸਲ ਕਰਨ ਦੀ ਮਾਨਸਿਕਤਾ ਅਜੇ ਤੱਕ ਗਈ ਨਹੀਂ। ਇਸ ਕਰ ਕੇ ਇੱਕ ਹੋਰ ਸ਼ੀਸ਼ ਮਹਿਲ ਪੰਜਾਬ ਵਿੱਚ ਟੈਕਸਦਾਤਾਵਾਂ ਦੇ ਪੈਸੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੋਟੇ ਹੇਠ ਬਣਾਇਆ ਜਾ ਰਿਹਾ ਹੈ ਕਿਉਂਕਿ ਕੇਜਰੀਵਾਲ ਪੰਜਾਬ ਦੇ ਸੁਪਰ ਸੀਐਮ ਹਨ। ਇਹ ਦੋਸ਼ ਪੂਨਾਵਾਲਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਲਾਏ।

ਦੂਜੇ ਪਾਸੇ ਆਪ ਨੇ ਇਹ ਦੋਸ਼ ਨਕਾਰੇ ਹਨ।

Advertisement
Tags :
‘sheesh mahal’Arvind KejriwalBhagwant MannBhagwant Mann Chief Misister Punjab
Show comments