ਭਗਵੰਤ ਮਾਨ ਤੇ ਕੇਜਰੀਵਾਲ ਦਾ ਦੋ ਰੋਜ਼ਾ ਗੁਜਰਾਤ ਦੌਰਾ 23 ਤੋਂ
‘ਆਪ’ ਸੁਪਰੀਮੋੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 23 ਜੁਲਾਈ ਤੋਂ ਦੋ ਰੋਜ਼ਾ ਗੁਜਰਾਤ ਦੌਰੇ ’ਤੇ ਜਾਣਗੇ। ਸੂਬਾ ਮੁਖੀ ਇੰਸੂਦਨ ਗੜਵੀ ਨੇ ਕਿਹਾ ਕਿ ਦੋਵੇਂ ਆਗੂ ਪਾਰਟੀ ਦੇ ‘ਕਿਸਾਨ ਪੁਸ਼ਪਾਕ ਮਹਾਪੰਚਾਇਤ’ ਦਾ ਹਿੱਸਾ ਬਣਨਗੇ, ਜੋ ਕਿਸਾਨਾਂ...
Advertisement
‘ਆਪ’ ਸੁਪਰੀਮੋੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 23 ਜੁਲਾਈ ਤੋਂ ਦੋ ਰੋਜ਼ਾ ਗੁਜਰਾਤ ਦੌਰੇ ’ਤੇ ਜਾਣਗੇ। ਸੂਬਾ ਮੁਖੀ ਇੰਸੂਦਨ ਗੜਵੀ ਨੇ ਕਿਹਾ ਕਿ ਦੋਵੇਂ ਆਗੂ ਪਾਰਟੀ ਦੇ ‘ਕਿਸਾਨ ਪੁਸ਼ਪਾਕ ਮਹਾਪੰਚਾਇਤ’ ਦਾ ਹਿੱਸਾ ਬਣਨਗੇ, ਜੋ ਕਿਸਾਨਾਂ ਤੇ ਪਸ਼ੂ ਪਾਲਕਾਂ ਦੇ ਸਮਰਥਨ ਵਿੱਚ ਰੱਖੀ ਗਈ ਹੈ।ਇਸ ਤੋਂ ਇਲਾਵਾ ਉਹ ਜੇਲ੍ਹ ਵਿੱਚ ਬੰਦ ‘ਆਪ’ ਵਿਧਾਇਕ Chaitar Vasava ਦੇ ਹੱਕ ਵਿੱਚ ਬੋਲਣਗੇ। ਗੜਵੀ ਨੇ ਕਿਹਾ ਕਿ ਇਹ ਮਹਾਪੰਚਾਇਤ ਅਰਾਵਲੀ ਜ਼ਿਲ੍ਹੇ ਦੇ ਮੋਡਾਸਾ ਵਿੱਚ 23 ਜੁਲਾਈ ਨੁੂੰ ਹੋਵੇਗੀ ਤੇ 24 ਜੁਲਾਈ ਨੂੰ Dediapada ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।
Isudan Gadhvi ਨੇ ਕਿਹਾ ਕਿ ਜਦੋਂ ਕਿਸਾਨ ਦੁੱਧ ਦੇ ਵੱਖੋ-ਵਖਰੇ ਭਾਅ ਦੀ ਮੰਗ ਲਈ ਸਬਰ ਡੇਅਰੀ ਪਹੁੰਚੇ ਸਨ ਤਾਂ ਪੁਲੀਸ ਨੇ ਉਨ੍ਹਾਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਉਨ੍ਹਾਂ ਕਿਸਾਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ। ਕੇਜਰੀਵਾਲ ਇਸ ਮਹਾਪੰਚਾਇਤ ਵਿੱਚ ਡੇਅਰੀ ਸੈਕਟਰ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਣਗੇ।
Advertisement
ਭਾਜਪਾ ਸ਼ਾਸਿਤ ਸੂਬੇ ਵਿੱਚ ਵਿਸਵਾਦਾਰ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕੇਜਰੀਵਾਲ ਦੀ ਇਹ ਦੂਜੀ ਫੇਰੀ ਹੋਵੇਗੀ। ਇਸ ਤੋਂ ਪਹਿਲਾਂ ਉਹ ਇੱਕ ਜੁਲਾਈ ਤੋਂ ਤਿੰਨ ਜੁਲਾਈ ਤੱਕ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ‘ਗੁਜਰਾਤ ਜੋੜੋ’ ਮੁਹਿੰਮ ਦਾ ਹਿੱਸਾ ਬਣੇ ਸਨ।
ਜ਼ਿਕਰਯੋਗ ਹੈ ਕਿ ‘ਆਪ’ ਦੇ ਸਾਬਕਾ ਸੂਬਾ ਪ੍ਰਧਾਨ Gopal Italia ਭਾਜਪਾ ਦੇ ਉਮੀਦਵਾਰ ਕਿਰਿਤ ਪਟੇਲ ਨੁੂੰ 17,554 ਵੋਟਾਂ ਨਾਲ ਹਰਾ ਕੇ Visavadar ਸੀਟ ਤੋਂ ਜਿੱਤ ਹਾਸਲ ਕੀਤੀ ਸੀ।
Advertisement