ਬੰਗਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
ਵਿਕਟੋਰਾ ਗਰੁੱਪ ਦੇ ਸੰਸਥਾਪਕ ਅਤੇ ਫਰੀਦਾਬਾਦ ਦੇ ਉਦਯੋਗਪਤੀ ਜੀ ਐੱਸ ਬੰਗਾ ਨੂੰ ਫਰੀਦਾਬਾਦ ਇੰਡਸਟਰੀਜ਼ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਿਖਿਲ ਨੰਦਾ, ਐਮਡੀ, ਐਸਕਾਰਟਸ-ਕੁਬੋਟਾ ਵੱਲੋਂ ਦਿੱਤਾ ਗਿਆ। ਜੀ ਐੱਸ ਬੰਗਾ (95) ਨੇ ਨਾ ਸਿਰਫ ਭਾਰਤ ਵਿੱਚ ਉਦਯੋਗਿਕ ਖੇਤਰ ਦੇ ਵਿਕਾਸ ਵਿੱਚ ਅਨਮੋਲ ਯੋਗਦਾਨ ਪਾਇਆ, ਬਲਕਿ ਉਨ੍ਹਾਂ ਦੀ ਦੂਰਦਰਸ਼ੀ ਅਤੇ ਅਗਵਾਈ ਨੇ ਵਿਕਟੋਰਾ ਗਰੁੱਪ ਨੂੰ ਕੌਮਾਂਤਰੀ ਪੱਧਰ ’ਤੇ ਵੀ ਸਥਾਪਿਤ ਕੀਤਾ। ਅੱਜ, ਵਿਕਟੋਰਾ ਭਾਰਤੀ ਉਦਯੋਗਿਕ ਸਮਰੱਥਾ ਅਤੇ ਗੁਣਵੱਤਾ ਦੇ ਪ੍ਰਤੀਕ ਵਜੋਂ ਵਿਦੇਸ਼ਾਂ ਵਿੱਚ ਜਾਣਿਆ ਜਾਂਦਾ ਇੱਕ ਨਾਮ ਹੈ। ਉਦਯੋਗ ਅਤੇ ਰੁਜ਼ਗਾਰ ਪੈਦਾ ਕਰਨ ਦੇ ਨਾਲ-ਨਾਲ, ਉਨ੍ਹਾਂ ਨੇ ਸਮਾਜਿਕ ਖੇਤਰ ਵਿੱਚ ਵੀ ਕੰਮ ਕੀਤਾ ਹੈ, ਜਿਸ ਨਾਲ ਸਮਾਜ ਵਿੱਚ ਪ੍ਰੇਰਨਾਦਾਇਕ ਬਦਲਾਅ ਆਏ ਹਨ। ਜੀ ਐੱਸ ਬੰਗਾ ਦੇ ਦੋ ਪੁੱਤਰ, ਐੱਸ ਐੱਸ ਬੰਗਾ ਅਤੇ ਐੱਚ ਐੱਸ ਬੰਗਾ ਅੱਜ ਉਦਯੋਗ ਦੀਆਂ ਸਭ ਤੋਂ ਸਤਿਕਾਰਤ ਸ਼ਖਸੀਅਤਾਂ ’ਚ ਸ਼ੁਮਾਰ ਹਨ। ਜੀ ਐੱਸ ਬੰਗਾ ਨੂੰ ਇਹ ਐਵਾਰਡ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ, ਸਮਰਪਣ ਅਤੇ ਭਾਰਤ ਦੇ ਉਦਯੋਗਿਕ ਇਤਿਹਾਸ ਵਿੱਚ ਅਭੁੱਲ ਯੋਗਦਾਨ ਲਈ ਇੱਕ ਸਨਮਾਨ ਹੈ।
