ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਟਰੋ ਲਾਈਨਾਂ ’ਤੇ ਰੀਲਾਂ ਦੀ ਸ਼ੂਟਿੰਗ ’ਤੇ ਪਾਬੰਦੀ

ਡੀ ਐੱਮ ਆਰ ਸੀ ਨੇ ਰਾਜਧਾਨੀ ਦੀਆਂ ਸਾਰੀਆਂ ਮੈਟਰੋ ਲਾਈਨਾਂ ’ਤੇ ਲਾਗੂ ਕੀਤੇ ਹੁਕਮ
Advertisement

ਦਿੱਲੀ ਮੈਟਰੋ ਨੇ ਰੀਲਾਂ ਦੀ ਸ਼ੂਟਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ 14 ਸਤੰਬਰ ਤੋਂ ਕੌਮੀ ਰਾਜਧਾਨੀ ਦੀਆਂ ਸਾਰੀਆਂ ਮੈਟਰੋ ਲਾਈਨਾਂ ’ਤੇ ਇਸ ਨੂੰ ਲਾਗੂ ਕੀਤਾ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਹੋਏ ਹੁਕਮਾਂ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਫ਼ਤੇ ਦੇ ਅੰਤ ਤੱਕ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਗੇ। ਦਿੱਲੀ ਮੈਟਰੋ ਵਿੱਚ ਹੁਣ ਯਾਤਰੀਆਂ ਨੂੰ ਆਪਣੇ ਸਫ਼ਰ ਦੌਰਾਨ ਵੀਡੀਓ ਸ਼ੂਟ ਕਰਨ ਤੋਂ ਰੋਕਣ ਲਈ ਵਾਰ-ਵਾਰ ਚਿਤਾਵਨੀ ਦੇਣ ਵਾਲੀਆਂ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ। ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਬਾਕੀ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਆਪਣੇ ਸਫ਼ਰ ਦੌਰਾਨ ਉਹ ਪ੍ਰੇਸ਼ਾਨ ਨਾ ਹੋਣ। ਯਾਤਰਾ ਦੌਰਾਨ ਰੀਲਾਂ ਦੀ ਸ਼ੂਟਿੰਗ ਵਿੱਚ ਡਾਂਸ ਵੀਡੀਓ, ਸਟੰਟ ਵੀਡੀਓ, ਕੋਈ ਡਾਇਲੋਗ ਵੀਡੀਓ ਜਾਂ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਦੀ ਸ਼ੂਟਿੰਗ ਕੀਤੀ ਜਾਂਦੀ ਸੀ, ਜਿਸ ’ਤੇ ਹੁਣ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਬਾਰੇ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਐਲਾਨ ਕੀਤੇ ਗਏ ਹਨ, ਤਾਂ ਜੋ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਵੀ ਇੱਥੇ ਵੀਡੀਓ ਸ਼ੂਟ ਨਾ ਕਰ ਸਕਣ। ਰੇਲ ਗੱਡੀ ਦੇ ਡੱਬਿਆਂ ਦੇ ਅੰਦਰ ਖਾਣ ਜਾਂ ਫਰਸ਼ ’ਤੇ ਬੈਠਣ ਤੋਂ ਬਚਣ ਦੀਆਂ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਡੀ ਐੱਮ ਆਰ ਸੀ ਨੇ ਕੌਮੀ ਰਾਜਧਾਨੀ ਦੀਆਂ ਸਾਰੀਆਂ ਮੈਟਰੋ ਲਾਈਨਾਂ ਵਿੱਚ ਇਸ ਨੂੰ ਲਾਗੂ ਕੀਤਾ ਹੈ।

Advertisement
Advertisement
Show comments