ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਪਰੀਮ ਕੋਰਟ ਵਿੱਚ ਫੋਟੋਗ੍ਰਾਫੀ, ਰੀਲਜ਼ ਅਤੇ ਵੀਡੀਓਗ੍ਰਾਫੀ ਕਰਨ ’ਤੇ ਪਾਬੰਦੀ !

ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਵੇਗੀ ਸਖ਼ਤ ਕਾਰਵਾਈ
Advertisement

ਸੁਪਰੀਮ ਕੋਰਟ ਨੇ ਆਪਣੇ ਮੁੱਖ ਪਰਿਸਰ ਉੱਚ ਸੁਰੱਖਿਆ ਜ਼ੋਨ ਵਿੱਖੇ ਫੋਟੋਆਂ ਲੈਣ, ਰੀਲਾਂ ਬਣਾਉਣ ਅਤੇ ਵੀਡੀਓਗ੍ਰਾਫੀ ’ਤੇ ਪਾਬੰਦੀ ਲਗਾ ਦਿੱਤੀ ਹੈ।

ਸਤੰਬਰ 10 ਨੂੰ ਜਾਰੀ ਕੀਤੇ ਗਏ ਇੱਕ ਸਰਕੂਲਰ ਵਿੱਚ ਅਪੈਕਸ ਕੋਰਟ ਨੇ ਮੀਡੀਆ ਕਰਮੀਆਂ ਨੂੰ ਨਿਰਧਾਰਿਤ ਲਾਅਨ ਖੇਤਰ ’ਚ ਇੰਟਰਵਿਊ ਕਰਨ ਅਤੇ ਨਿਊਜ਼ ਦਾ ਲਾਈਵ ਬ੍ਰੌਡਕਾਸਟ ਕਰਨ ਲਈ ਕਿਹਾ ਹੈ।

Advertisement

ਸਰਕੂਲਰ ਵਿੱਚ ਕਿਹਾ ਗਿਆ,“ ਉੱਚ ਸੁਰੱਖਿਆ ਜ਼ੋਨ ਦੇ ਲਾਅਨ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ ਮੋਬਾਈਲ ਫੋਨ ਦੀ ਵਰਤੋਂ ਦੀ ਮਨਾਹੀ ਹੈ। ਅਧਿਕਾਰਤ ਵਰਤੋਂ ਨੂੰ ਛੱਡ ਕੇ ਉੱਚ ਸੁਰੱਖਿਆ ਜ਼ੋਨ ਵਿੱਚ ਵੀਡੀਓਗ੍ਰਾਫੀ, ਰੀਲਾਂ ਬਣਾਉਣ ਅਤੇ ਫੋਟੋਆਂ ਖਿੱਚਣ ਲਈ ਵਰਤੇ ਜਾਣ ਵਾਲੇ ਕੈਮਰਾ, ਟ੍ਰਾਈਪੌਡ, ਸੈਲਫੀ-ਸਟਿੱਕ ਆਦਿ ਵਰਗੇ ਉਪਕਰਣਾਂ ’ਤੇ ਪਾਬੰਦੀ ਹੋਵੇਗੀ।”

ਸਰਕੂਲਰ ਵਿੱਚ ਅੱਗੇ ਕਿਹਾ ਗਿਆ ਕਿ ਜੇਕਰ ਕਿਸੇ ਵਕੀਲ, ਮੁਕੱਦਮੇਬਾਜ਼, ਇੰਟਰਨ ਜਾਂ ਕਾਨੂੰਨ ਕਲਰਕ ਦੁਆਰਾ ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਬੰਧਤ ਬਾਰ ਐਸੋਸੀਏਸ਼ਨ ਜਾਂ ਸਬੰਧਤ ਰਾਜ ਬਾਰ ਕੌਂਸਲ ਆਪਣੇ ਨਿਯਮਾਂ ਅਨੁਸਾਰ ਉਲੰਘਣਾ ਕਰਨ ਵਾਲੇ ਵਿਰੁੱਧ ਢੁਕਵੀਂ ਕਾਰਵਾਈ ਕਰੇਗੀ। ਮੀਡੀਆ ਕਰਮਚਾਰੀਆਂ ਦੁਆਰਾ ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਸੁਪਰੀਮ ਕੋਰਟ ਦੇ ਉੱਚ ਸੁਰੱਖਿਆ ਜ਼ੋਨ ਤੱਕ ਉਨ੍ਹਾਂ ਦੀ ਪਹੁੰਚ ਨੂੰ ਇੱਕ ਮਹੀਨੇ ਦੀ ਮਿਆਦ ਲਈ ਸੀਮਤ ਕੀਤਾ ਜਾ ਸਕਦਾ ਹੈ।

ਇਸ ਵਿੱਚ ਅੱਗੇ ਕਿਹਾ ਗਿਆ, “ ਸਰਕੂਲਰ ਵਿੱਚ ਇਹ ਵੀ ਬਿਆਨ ਕੀਤਾ ਗਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਉੱਚ ਸੁਰੱਖਿਆ ਜ਼ੋਨ ਦੇ ਅੰਦਰ ਕਿਸੇ ਵੀ ਵਿਅਕਤੀ, ਸਟਾਫ ਮੈਂਬਰ, ਵਕੀਲ ਜਾਂ ਹੋਰਾਂ ਨੂੰ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਤੋਂ ਰੋਕਣ ਦਾ ਅਧਿਕਾਰ ਹੋਵੇਗਾ।”

Advertisement
Show comments