Baba Chaitanyanand Case: 14 ਦਿਨ ਦੀ ਨਿਆਇਕ ਹਿਰਾਸਤ ’ਚ ਚੇਤਨਯਾਨੰਦ ਸਰਸਵਤੀ !
Baba Chaitanyanand Case: 17 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਰਹਿਣਗੇ ਸਵੈ-ਘੋਸ਼ਿਤ ਧਰਮਗੁਰੂ
Baba Chaitanyanand Case: ਦਿੱਲੀ ਅਦਾਲਤ ਨੇ ਸਵੈ-ਘੋਸ਼ਿਤ ਧਰਮਗੁਰੂ ਚੇਤਨਯਾਨੰਦ ਸਰਸਵਤੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਦਿੱਲੀ ਪੁਲੀਸ ਨੇ ਅੱਜ ਦਿੱਲੀ ਦੇ ਵਸੰਤ ਕੁੰਜ ਵਿੱਚ 17 ਵਿਦਿਆਰਥੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਸਵਾਮੀ ਚੇਤਨਯਾਨੰਦ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਦੋਸ਼ੀ ਦਾ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਅੱਜ ਸ਼ੁੱਕਰਵਾਰ ਨੂੰ ਖ਼ਤਮ ਹੋ ਰਿਹਾ ਸੀ। ਪੁਲੀਸ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਬੇਨਤੀ ਕੀਤੀ ਸੀ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।
ਦੋਸ਼ੀ ਸਵਾਮੀ ਵਿਰੁੱਧ ਜਾਅਲਸਾਜ਼ੀ ਅਤੇ ਜਾਅਲੀ ਲਾਇਸੈਂਸ ਪਲੇਟਾਂ ਲਗਾਉਣ ਦੇ ਦੋ ਵੱਖ-ਵੱਖ ਮਾਮਲੇ ਦਰਜ ਹਨ। ਇਸ ਸਮੇਂ ਦਿੱਲੀ ਪੁਲੀਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਆਗਰਾ ਤੋਂ ਕੀਤਾ ਸੀ ਗ੍ਰਿਫ਼ਤਾਰ
ਦਿੱਲੀ ਦੇ ਵਸੰਤ ਕੁੰਜ ਵਿੱਚ ਸਥਿਤ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ-ਰਿਸਰਚ ਵਿੱਚ 17 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ੀ ਸਵਾਮੀ ਚੇਤਨਯਾਨੰਦ ਸਰਸਵਤੀ ਉਰਫ਼ ਸਵੈ-ਘੋਸ਼ਿਤ ਧਰਮਗੁਰੂ ਨੂੰ ਦਿੱਲੀ ਪੁਲੀਸ ਨੇ 27 ਸਤੰਬਰ ਦੀ ਰਾਤ ਨੂੰ ਆਗਰਾ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਦੋਸ਼ੀ ਸਵਾਮੀ ਚੇਤਨਯਾਨੰਦ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਹੋਟਲ ਫਸਟ ਤਾਜਗੰਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਚੇਤਨਯਾਨੰਦ ’ਤੇ ਕਈ ਵਿਦਿਆਰਥਣਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਹਨ।
ਅਲਮੋੜਾ ਵਿੱਚ ਵਿਦਿਆਰਥਣਾਂ ਨਾਲ ਠਹਿਰਿਆ ਸੀ ਚੈਤਨਿਆਨੰਦ
ਦੋਸ਼ੀ ਸਵਾਮੀ ਚੇਤਨਯਾਨੰਦ ਅਲਮੋੜਾ ਦੇ ਇੱਕ ਹੋਟਲ ਵਿੱਚ ਵਿਦਿਆਰਥਣਾਂ ਨਾਲ ਠਹਿਰਿਆ ਸੀ। ਇਸਦੀ ਪੁਸ਼ਟੀ ਉੱਤਰਾਖੰਡ ਵਿੱਚ ਬਾਬਾ ਵਿਰੁੱਧ ਸਬੂਤ ਇਕੱਠੇ ਕਰਨ ਲਈ ਪਹੁੰਚੀ ਪੁਲੀਸ ਟੀਮ ਨੇ ਕੀਤੀ।
ਟੀਮ ਉੱਥੋਂ ਦੇ ਸਟਾਫ਼ ਤੋਂ ਬਾਬਾ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਨੇ ਤਿੰਨ ਵਾਰਡਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਸੰਸਥਾ ਵਿੱਚ ਬਾਬਾ ਦੀਆਂ ਗਤੀਵਿਧੀਆਂ ਨੂੰ ਲੁਕਾਇਆ ਅਤੇ ਵਿਦਿਆਰਥਣਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਉਜਾਗਰ ਨਹੀਂ ਹੋਣ ਦਿੱਤਾ।
ਵਿਦਿਆਰਥਣਾਂ ਨੂੰ ਦਿੰਦਾ ਸੀ ਮਹਿੰਗੇ ਤੋਹਫ਼ੇ !
ਪੁਲੀਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਵਿਦਿਆਰਥਣਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ। ਉਸਨੇ ਉਨ੍ਹਾਂ ਨੂੰ ਮਹਿੰਗੇ ਕੱਪੜੇ ਅਤੇ ਗਹਿਣੇ ਵੀ ਦਿੱਤੇ ਸਨ।
ਸਿਆਸਤਦਾਨਾਂ ਨਾਲ ਮਿਲੀਆਂ ਨਕਲੀ ਫੋਟੋਆਂ
ਪੁਲੀਸ ਅਧਿਕਾਰੀਆਂ ਦੇ ਅਨੁਸਾਰ ਆਸ਼ਰਮ ਵਿੱਚ ਉਸਦੇ ਕਮਰੇ ਵਿੱਚੋਂ ਪ੍ਰਧਾਨ ਮੰਤਰੀ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇੱਕ ਹੋਰ ਬ੍ਰਿਟਿਸ਼ ਆਗੂਆ ਨਾਲ ਦੋਸ਼ੀ ਦੀਆਂ ਫੋਟੋਆਂ ਮਿਲੀਆਂ ਹਨ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਫੋਟੋਆਂ ਖੁਦ ਨਹੀਂ ਲਈਆਂ। ਉਸਨੇ ਏਆਈ ਦੀ ਵਰਤੋਂ ਕਰਕੇ ਇਹ ਨਕਲੀ ਫੋਟੋਆਂ ਬਣਾਈਆਂ। ਪੁਲੀਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਰ ਜਾਂਚ ਕੀਤੀ ਜਾ ਰਹੀ ਹੈ।