‘ਆਪ’ ਨੇ ਵੋਟ ਚੋਰੀ ਦੇ ਦੋਸ਼ ਦੁਹਰਾਏ
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਵੋਟਿੰਗ ਹੋਈ। ਇਸ ਦੌਰਾਨ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਇੱਕ ਆਦਮੀ ਦੀ ਫੋਟੋ ਪੋਸਟ ਕੀਤੀ ਜਿਸ ਵਿੱਚ ਉਸ ਨੂੰ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਤੇ ਹੁਣ ਬਿਹਾਰ ਵਿਧਾਨ ਸਭਾ ਚੋਣਾਂ...
Advertisement
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਵੋਟਿੰਗ ਹੋਈ। ਇਸ ਦੌਰਾਨ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਇੱਕ ਆਦਮੀ ਦੀ ਫੋਟੋ ਪੋਸਟ ਕੀਤੀ ਜਿਸ ਵਿੱਚ ਉਸ ਨੂੰ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਤੇ ਹੁਣ ਬਿਹਾਰ ਵਿਧਾਨ ਸਭਾ ਚੋਣਾਂ ’ਚ ਵੋਟ ਪਾਉਂਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟ ਚੋਰੀ ਦੇ ਸਬੂਤ ਲੋਕਾਂ ਦੇ ਸਾਹਮਣੇ ਹਨ। ਇੱਕ ਭਾਜਪਾ ਵਰਕਰ ਪਹਿਲਾਂ 5 ਫਰਵਰੀ, 2025 ਨੂੰ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਪਣੀ ਵੋਟ ਪਾਉਂਦਾ ਹੈ। ਫਿਰ ਅੱਜ 6 ਨਵੰਬਰ, 2025 ਨੂੰ ਉਹ ਬਿਹਾਰ ਚੋਣਾਂ ਵਿੱਚ ਆਪਣੀ ਵੋਟ ਪਾਉਂਦਾ ਹੈ। ਉਹ ਦਿੱਲੀ ਦੇ ਦਵਾਰਕਾ ਅਤੇ ਫਿਰ ਬਿਹਾਰ ਦੇ ਸੀਵਾਨ ’ਚ ਆਪਣੀ ਵੋਟ ਪਾਉਂਦਾ ਹੈ। ਐੱਸ ਆਈ ਆਰ ਤੋਂ ਬਾਅਦ ਹੁਣ ਕਿਸੇ ਹੋਰ ਰਾਜ ਵਿੱਚ ਰਹਿਣ ਵਾਲੇ ਵਿਅਕਤੀ ਲਈ ਬਿਹਾਰ ਵੋਟਰ ਸੂਚੀ ਵਿੱਚ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
Advertisement
Advertisement
