ਅਰਵਿੰਦਰ ਲਵਲੀ ਨੇ ਪ੍ਰੋਟੈੱਮ ਸਪੀਕਰ ਵਜੋਂ ਹਲਫ਼ ਲਿਆ
Arvinder Lovely sworn in as pro-tem speaker
Advertisement
ਨਵੀਂ ਦਿੱਲੀ, 24 ਫਰਵਰੀ
ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਨਵੀਂ ਚੁਣੀ ਦਿੱਲੀ ਅਸੈਂਬਲੀ ਦੇ ਪ੍ਰੋਟੈੱਮ ਸਪੀਕਰ ਵਜੋਂ ਹਲਫ਼ ਲਿਆ ਹੈ।
Advertisement
ਦਿੱਲੀ ਅਸੈਂਬਲੀ ਦੇ ਪਹਿਲੇ ਇਜਲਾਸ ਤੋਂ ਪਹਿਲਾਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਰਾਜ ਨਿਵਾਸ ਵਿਚ ਲਵਲੀ ਨੂੰ ਹਲਫ਼ ਦਿਵਾਇਆ। ਉਂਝ ਅੱਜ ਨਵੇਂ ਸਪੀਕਰ ਦੀ ਵੀ ਚੋਣ ਕੀਤੀ ਜਾਣੀ ਹੈ ਤੇ ਇਸ ਅਹੁਦੇ ਲਈ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਚੁਣਿਆ ਜਾ ਸਕਦਾ ਹੈ।
ਭਾਜਪਾ ਨੇ 5 ਫਰਵਰੀ ਨੂੰ ਹੋਈ ਅਸੈਂਬਲੀ ਚੋਣ ਵਿਚ 70 ਸੀਟਾਂ ਵਿਚੋਂ 48 ਉੱਤੇ ਜਿੱਤ ਦਰਜ ਕੀਤੀ ਸੀ। ਸਦਨ ਵਿਚ ਵਿਰੋਧੀ ਧਿਰ ‘ਆਪ’ ਦੇ 22 ਵਿਧਾਇਕ ਹਨ।
‘ਆਪ’ ਵਿਧਾਇਕਾਂ ਨੇ ਲੰਘੇ ਦਿਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਚੁਣਿਆ ਸੀ। -ਪੀਟੀਆਈ
Advertisement