appointment: ਕਾਂਗਰਸ ਵੱਲੋਂ ਕਾਜ਼ੀ ਨਿਜ਼ਾਮੂਦੀਨ ਦਿੱਲੀ ਕਾਂਗਰਸ ਕਮੇਟੀ ਦੇ ਇੰਚਾਰਜ ਨਿਯੁਕਤ
Qazi Mohd Nizamuddin as in-charge of Congress' Delhi unit
Advertisement
ਨਵੀਂ ਦਿੱਲੀ, 24 ਨਵੰਬਰ
ਕਾਂਗਰਸ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕਾਜ਼ੀ ਨਿਜ਼ਾਮੂਦੀਨ ਨੂੰ ਦੀਪਕ ਬਾਬਰੀਆ ਦੀ ਥਾਂ ’ਤੇ ਕਾਂਗਰਸ ਦੀ ਦਿੱਲੀ ਇਕਾਈ ਦਾ ਇੰਚਾਰਜ ਲਾਇਆ ਗਿਆ ਹੈ। ਪਾਰਟੀ ਨੇ ਇੱਕ ਬਿਆਨ ’ਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖਗੜੇ ਨੇ ਇਸ ਦੇ ਨਾਲ ਹੀ ਦਿੱਲੀ ਅਸੈਂਬਲੀ ਚੋਣਾਂ ਲਈ ਇੱਕ ਸਕਰੀਨਿੰਗ ਕਮੇਟੀ ਵੀ ਕਾਇਮ ਕੀਤੀ ਹੈ ਜਿਸ ਦੀੇ ਚੇਅਰਪਰਸਨ ਐੇੱਸ. ਮੀਨਾਕਸ਼ੀ ਨਟਰਾਜਨ ਨੂੰ ਲਾਇਆ ਗਿਆ ਹੈ। ਇਮਰਾਨ ਮਸੂਦ ਤੇ ਪ੍ਰਦੀਪ ਨਰਵਾਲ ਕਮੇਟੀ ’ਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ
Advertisement
Advertisement
×