DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਵਿਚ ਜਲਦੀ ਹੀ ਵਟਸਐਪ ’ਤੇ ਜਨਮ ਤੇ ਜਾਤੀ ਸਰਟੀਫਿਕੇਟਾਂ ਲਈ ਦਿੱਤੀ ਜਾ ਸਕੇਗੀ ਅਰਜ਼ੀ

Birth Certificate Service: ਦਿੱਲੀ ਵਿਚ ਜਨਮ ਤੇ ਜਾਤੀ ਪ੍ਰ੍ਰਮਾਣ ਪੱਤਰ ਜਿਹੇ ਦਸਤਾਵੇਜ਼ਾਂ ਲਈ ਹੁਣ ਵਟਸਐਪ ਜ਼ਰੀਏ ਅਰਜ਼ੀ ਦਿੱਤੀ ਜਾ ਸਕੇਗੀ ਤੇ ਇਸ ਮੈਸੇਜਿੰਗ ਐਪ ਉੱਤੇ ਹੀ ਸਰਟੀਫਿਕੇਟ ਮਿਲਣਗੇ। ਦਿੱਲੀ ਸਰਕਾਰ ਆਪਣੀਆਂ ਕਈ ਸੇਵਾਵਾਂ ਨੂੰ ‘ਫੇਸਲੈਸ’ ਬਣਾਉਣ ’ਤੇ ਕੰਮ ਕਰ ਰਹੀ...

  • fb
  • twitter
  • whatsapp
  • whatsapp
Advertisement

Birth Certificate Service: ਦਿੱਲੀ ਵਿਚ ਜਨਮ ਤੇ ਜਾਤੀ ਪ੍ਰ੍ਰਮਾਣ ਪੱਤਰ ਜਿਹੇ ਦਸਤਾਵੇਜ਼ਾਂ ਲਈ ਹੁਣ ਵਟਸਐਪ ਜ਼ਰੀਏ ਅਰਜ਼ੀ ਦਿੱਤੀ ਜਾ ਸਕੇਗੀ ਤੇ ਇਸ ਮੈਸੇਜਿੰਗ ਐਪ ਉੱਤੇ ਹੀ ਸਰਟੀਫਿਕੇਟ ਮਿਲਣਗੇ। ਦਿੱਲੀ ਸਰਕਾਰ ਆਪਣੀਆਂ ਕਈ ਸੇਵਾਵਾਂ ਨੂੰ ‘ਫੇਸਲੈਸ’ ਬਣਾਉਣ ’ਤੇ ਕੰਮ ਕਰ ਰਹੀ ਹੈ ਤੇ ਇਸੇ ਕੜੀ ਵਿਚ ਇਹ ਪਹਿਲ ਕੀਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੀਆਂ ਲਗਪਗ 50 ਸੇਵਾਵਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਲਈ ਲੋਕ ਵਟਸਐਪ ਰਾਹੀਂ ਅਰਜ਼ੀ ਦੇ ਸਕਣਗੇ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ‘ਗਵਰਨੈਂਸ ਥਰੂ ਵਟਸਐਪ’ ਪਹਿਲਕਦਮੀ ਤਹਿਤ, ਜਿਨ੍ਹਾਂ ਸੇਵਾਵਾਂ ਲਈ ਵਰਤਮਾਨ ਵਿੱਚ ਔਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ, ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਵਟਸਐਪ ਪਲੈਟਫਾਰਮ ’ਤੇ ਲਿਆਂਦਾ ਜਾਵੇਗਾ।

Advertisement

ਇਸ ਪਹਿਲ ਦਾ ਮਕਸਦ ਸਰਕਾਰੀ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ, ਪਾਰਦਰਸ਼ੀ ਅਤੇ ਤੇਜ਼ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਭੱਜ-ਦੌੜ ਨਾ ਕਰਨੀ ਪਵੇ। ਅਧਿਕਾਰੀ ਨੇ ਕਿਹਾ ਕਿ ਉਪਭੋਗਤਾ ਇੱਕ ਦੋਭਾਸ਼ੀ ਚੈਟਬੋਟ (ਹਿੰਦੀ ਅਤੇ ਅੰਗਰੇਜ਼ੀ ਵਿੱਚ) ਨਾਲ ਗੱਲਬਾਤ ਕਰਨ ਦੇ ਯੋਗ ਹੋਣਗੇ, ਜੋ ਉਨ੍ਹਾਂ ਨੂੰ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਹੋਰ ਸੇਵਾਵਾਂ ਵਰਗੇ ਦਸਤਾਵੇਜ਼ਾਂ ਲਈ ਅਰਜ਼ੀ ਦੇਣ, ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਅਤੇ ਫੀਸਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰੇਗਾ।

Advertisement

ਇਹ ਪ੍ਰੋਜੈਕਟ ਸੂਚਨਾ ਤਕਨਾਲੋਜੀ ਵਿਭਾਗ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਨੇ ਪਿਛਲੀ ਸਰਕਾਰ ਦੌਰਾਨ ਸਰਕਾਰੀ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦਾ ਕੰਮ ਇੱਕ ਤਕਨਾਲੋਜੀ ਕੰਪਨੀ ਨੂੰ ਸੌਂਪਿਆ ਜਾਵੇਗਾ, ਜਿਸ ਨੂੰ ਸਰਕਾਰ ਸਿਸਟਮ ਨੂੰ ਡਿਜ਼ਾਈਨ ਅਤੇ ਲਾਗੂ ਕਰਨ ਲਈ ਨਿਯੁਕਤ ਕਰੇਗੀ।

Advertisement
×