ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ
ਦਿੱਲੀ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਦੇ 12 ਵਾਰਡਾਂ ਲਈ ਜ਼ਿਮਨੀ ਚੋਣਾਂ 30 ਨਵੰਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਕਮਿਸ਼ਨ ਨੇ ਦੱਸਿਆ ਕਿ ਨਾਮਜ਼ਦਗੀਆਂ 3 ਨਵੰਬਰ ਤੋਂ...
Advertisement
ਦਿੱਲੀ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਦੇ 12 ਵਾਰਡਾਂ ਲਈ ਜ਼ਿਮਨੀ ਚੋਣਾਂ 30 ਨਵੰਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਕਮਿਸ਼ਨ ਨੇ ਦੱਸਿਆ ਕਿ ਨਾਮਜ਼ਦਗੀਆਂ 3 ਨਵੰਬਰ ਤੋਂ ਸ਼ੁਰੂ ਹੋਣਗੀਆਂ ਅਤੇ 30 ਨਵੰਬਰ ਨੂੰ ਸਵੇਰੇ 7:30 ਵਜੇ ਤੋਂ ਸ਼ਾਮ 5:30 ਵਜੇ ਤੱਕ ਵੋਟਿੰਗ ਹੋਵੇਗੀ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਰੀਕ 10 ਨਵੰਬਰ ਹੈ ਜਿਸ ਤੋਂ ਬਾਅਦ 12 ਨਵੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। ਉਮੀਦਵਾਰ 15 ਨਵੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਜ਼ਿਮਨੀ ਵਾਲੇ ਵਾਰਡਾਂ ਵਿੱਚ ਮੁੰਡਕਾ, ਸ਼ਾਲੀਮਾਰ ਬਾਗ-ਬੀ, ਅਸ਼ੋਕ ਵਿਹਾਰ, ਚਾਂਦਨੀ ਚੌਕ, ਚਾਂਦਨੀ ਮਹਿਲ, ਦਵਾਰਕਾ-ਬੀ, ਦੀਚੌਂਓ ਕਲਾਂ, ਨਰੈਣਾ, ਸੰਗਮ ਵਿਹਾਰ-ਏ, ਦੱਖਣ ਪੁਰੀ, ਗ੍ਰੇਟਰ ਕੈਲਾਸ਼ ਅਤੇ ਵਿਨੋਦ ਨਗਰ ਸ਼ਾਮਲ ਹਨ। ਸ਼ਾਲੀਮਾਰ ਬਾਗ-ਬੀ ਵਾਰਡ ਦੀ ਨੁਮਾਇੰਦਗੀ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਕੋਲ ਸੀ।
Advertisement
Advertisement
×

