Akash Prime missile ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ
ਮਿਜ਼ਾਈਲ 4500 ਮੀਟਰ ਦੀ ਉਚਾਈ ਤੱਕ ਮਾਰ ਕਰਨ ਦੇ ਸਮਰੱਥ
Advertisement
ਭਾਰਤ ਨੇ ਅੱਜ ਲੱਦਾਖ ਵਿੱਚ ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਹਥਿਆਰ ਪ੍ਰਣਾਲੀ 4500 ਮੀਟਰ ਦੀ ਉਚਾਈ ਤੱਕ ਮਾਰ ਕਰਨ ਦੇ ਸਮਰੱਥ ਹੈ।
ਮੰਤਰਾਲੇ ਨੇ ਦੱਸਿਆ, ‘‘ਭਾਰਤ ਨੇ 16 ਜੁਲਾਈ ਨੂੰ ਭਾਰਤੀ ਫ਼ੌਜ ਦੀ ਆਕਾਸ਼ ਹਥਿਆਰ ਪ੍ਰਣਾਲੀ ’ਚ ਸੋਧ ਕਰਦਿਆਂ ਲੱਦਾਖ ਵਿੱਚ ਆਕਾਸ਼ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਸ ਮਿਜ਼ਾਈਲ ਨਾਲ ਲੱਦਾਖ ’ਚ ਉੱਚ-ਦੂਰੀ ’ਤੇ ਮਨੁੱਖ ਰਹਿਤ ਦੋ ਤੇਜ਼ ਰਫ਼ਤਾਰ ਨਿਸ਼ਾਨਿਆਂ ਨੂੰ ਫੁੰਡਿਆ ਗਿਆ।’’
Advertisement
ਮੰਤਰਾਲੇ ਨੇ ਇਸ ਸਫ਼ਲ ਅਜ਼ਮਾਇਸ਼ ਨੂੰ ਰੱਖਿਆ ਖੇਤਰ ਲਈ ਮੀਲ ਪੱਥਰ ਦੱਸਿਆ ਹੈ।
Advertisement