ਰਾਜਧਾਨੀ ਦੀ ਹਵਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ; ਲੋਕ ਪਰੇਸ਼ਾਨ
ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਕੀਤਾ ਗਿਆ ਦਰਜ
Advertisement
ਕੌਮੀਂ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਅਤੇ ਇਸ ਦੌਰਾਨ ਸਮੁੱਚਾ ਏਅਰ ਕੁਆਲਿਟੀ ਇੰਡੈਕਸ (AQI) 301 ਦਰਜ ਕੀਤਾ ਗਿਆ।
ਲਗਾਤਾਰ 24 ਦਿਨਾਂ ਤੱਕ ‘ਬਹੁਤ ਖ਼ਰਾਬ’ ਅਤੇ ਅਕਸਰ ‘ਗੰਭੀਰ’ ਸ਼੍ਰੇਣੀ ਦੇ ਨੇੜੇ ਰਹਿਣ ਤੋਂ ਬਾਅਦ, ਐਤਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਸੀ ਅਤੇ ਉਦੋਂ AQI 279 ਦਰਜ ਕੀਤਾ ਗਿਆ ਸੀ, ਜੋ ‘ਖ਼ਰਾਬ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
Advertisement
ਹਾਲਾਂਕਿ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਸਮੀਰ ਐਪ ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ 38 ਨਿਗਰਾਨੀ ਕੇਂਦਰਾਂ ਵਿੱਚੋਂ 24 ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦੋਂ ਕਿ ਬਾਕੀ 14 ਵਿੱਚ ਇਹ ਪੱਧਰ ਖ਼ਰਾਬ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ।
Advertisement
