ਦਿੱਲੀ ਵਿੱਚ ਹਵਾ ਦਾ ਮਿਆਰ ਬਹੁਤ ਖਰਾਬ
ਕੌਮੀ ਰਾਜਧਾਨੀ ਵਿੱਚ ਹਵਾ ਦਾ ਮਿਆਰ ਅੱਜ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਇੱਥੇ ਸਵੇਰ ਅਤੇ ਦੁਪਹਿਰ ਵੇਲੇ ਧੁੰਦ ਦੀ ਚਾਦਰ ਛਾਈ ਰਹੀ ਜਿਸ ਨਾਲ ਦਿਸਣਯੋਗਤਾ ਘੱਟ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਦਿੱਲੀ ਦਾ 24 ਘੰਟੇ ਦਾ...
Advertisement
ਕੌਮੀ ਰਾਜਧਾਨੀ ਵਿੱਚ ਹਵਾ ਦਾ ਮਿਆਰ ਅੱਜ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਇੱਥੇ ਸਵੇਰ ਅਤੇ ਦੁਪਹਿਰ ਵੇਲੇ ਧੁੰਦ ਦੀ ਚਾਦਰ ਛਾਈ ਰਹੀ ਜਿਸ ਨਾਲ ਦਿਸਣਯੋਗਤਾ ਘੱਟ ਰਹੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਸ਼ਾਮ 4 ਵਜੇ 301 ਦਰਜ ਕੀਤਾ ਗਿਆ।
Advertisement
ਸੀ.ਪੀ.ਸੀ.ਬੀ. ਦੇ ਸਮੀਰ ਐਪ ਅਨੁਸਾਰ ਸ਼ਾਮ 6 ਵਜੇ ਸ਼ਹਿਰ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 22 ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਦਰਜ ਕੀਤੀ ਗਈ। ਆਨੰਦ ਵਿਹਾਰ 395 ਦੇ ਏ.ਕਿਊ.ਆਈ. ਨਾਲ ਸਭ ਤੋਂ ਪ੍ਰਦੂਸ਼ਿਤ ਰਿਹਾ। ਉਸ ਤੋਂ ਬਾਅਦ ਵਜ਼ੀਰਪੁਰ ਵਿਚ ਏ ਕਿਊ ਆਈ 385 ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ (IMD) ਅਨੁਸਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਰਿਹਾ, ਜੋ ਕਿ ਮੌਸਮੀ ਔਸਤ ਤੋਂ 1.3 ਡਿਗਰੀ ਵੱਧ ਹੈ। ਇੱਥੇ ਘੱਟੋ-ਘੱਟ ਤਾਪਮਾਨ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 0.1 ਡਿਗਰੀ ਵੱਧ ਹੈ।
Advertisement
ਪੀਟੀਆਈ
Advertisement
×

