ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਗੰਭੀਰ

ਅਕਸ਼ਰਧਾਮ ’ਚ ਹਵਾ ਗੁਣਵੱਤਾ ਸੂਚਕ ਅੰਕ 426 ਦਰਜ; ਲੋਕਾਂ ਲਈ ਸਾਹ ਲੈਣਾ ਮੁਸ਼ਕਲ
ਪ੍ਰਦੂਸ਼ਣ ਕੰਟਰੋਲ ਕਰਨ ਲਈ ਰਾਸ਼ਟਰਪਤੀ ਭਵਨ ਨੇੜੇ ਸਮੌਗ ਗੰਨ ਨਾਲ ਪਾਣੀ ਦਾ ਛਿੜਕਾਅ ਕਰਦੇ ਹੋਏ ਕਰਮਚਾਰੀ। -ਫੋਟੋ: ਏਐੱਨਆਈ
Advertisement

ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ, ਜਿਸ ਨਾਲ ਪੂਰਾ ਖੇਤਰ ਇੱਕ ‘ਗੈਸ ਚੈਂਬਰ’ ਵਿੱਚ ਤਬਦੀਲ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੱਜ ਸਵੇਰੇ ਦਿੱਲੀ ਦੇ ਅਕਸ਼ਰਧਾਮ ਖੇਤਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 426 ਦਰਜ ਕੀਤਾ ਗਿਆ, ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਕਾਰਨ ਪੂਰੇ ਖੇਤਰ ਵਿੱਚ ਦਮ ਘੁੱਟਣ ਵਾਲਾ ਮਾਹੌਲ ਬਣ ਗਿਆ ਹੈ ਅਤੇ ਸਾਹ ਲੈਣਾ ਬੇਹੱਦ ਖ਼ਤਰਨਾਕ ਹੋ ਗਿਆ ਹੈ।

ਧੂੰਏਂ ਅਤੇ ਧੁੰਦ ਦੀ ਸੰਘਣੀ ਚਾਦਰ ਨੇ ਪੂਰੇ ਐੱਨ ਸੀ ਆਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਨਾਲ ਦੇਖਣ ਦੀ ਸਮਰੱਥਾਬਹੁਤ ਘੱਟ ਗਈ ਹੈ। ਦਿੱਲੀ ਦੇ ਨਾਲ-ਨਾਲ ਗ੍ਰੇਟਰ ਨੋਇਡਾ ਵੈਸਟ, ਗਾਜ਼ੀਆਬਾਦ ਦੇ ਵਿਜੈ ਨਗਰ ਅਤੇ ਗੌਤਮ ਬੁੱਧ ਨਗਰ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਹਵਾ ’ਚ ਘੁਲੇ ਜ਼ਹਿਰੀਲੇ ਕਣ ਪੀ ਐੱਮ 2.5 ਅਤੇ ਪੀ ਐੱਮ 10 ਦੋਵੇਂ ਖ਼ਤਰਨਾਕ ਪੱਧਰ ’ਤੇ ਹਨ। ਸੀ ਪੀ ਸੀ ਬੀ ਦੇ ਅੰਕੜਿਆਂ ਅਨੁਸਾਰ ਨੋਇਡਾ ਵਿੱਚ ਔਸਤ ਏ ਕਿਊ ਆਈ 298 ਦਰਜ ਕੀਤਾ ਗਿਆ, ਪਰ ਸੈਕਟਰ-1 ਵਰਗੇ ਕਈ ਖੇਤਰਾਂ ਵਿੱਚ ਪ੍ਰਦੂਸ਼ਕ ਕਣਾਂ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿੱਚ ਰਿਹਾ। ਗਾਜ਼ੀਆਬਾਦ ਦੇ ਵਿਜੈ ਨਗਰ ਵਿੱਚ ਏਕਿਊਆਈ ਲਗਪਗ 300 ਦਰਜ ਕੀਤਾ ਗਿਆ, ਜੋ ‘ਬਹੁਤ ਖ਼ਰਾਬ’ ਤੋਂ ‘ਗੰਭੀਰ’ ਸ਼੍ਰੇਣੀ ਦੇ ਨੇੜੇ ਪਹੁੰਚ ਗਿਆ। ਇਸ ਦੌਰਾਨ ਗੁਰੂਗ੍ਰਾਮ ਵਿੱਚ ਏ ਕਿਊ ਆਈ 258 ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਵੀ ਸਥਿਤੀ ਬਹੁਤ ਚਿੰਤਾਜਨਕ ਸੀ, ਜਦੋਂ ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 9 ’ਤੇ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ। ਸ਼ਨਿਚਰਵਾਰ ਨੂੰ ਆਨੰਦ ਵਿਹਾਰ 389 ਦੇ ਏ ਕਿਊ ਆਈ ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ, ਜਦਕਿ ਵਜ਼ੀਰਪੁਰ (351), ਬਵਾਨਾ (309), ਜਹਾਂਗੀਰਪੁਰੀ (310), ਓਖਲਾ (303), ਅਤੇ ਦਵਾਰਕਾ (310) ਵਿੱਚ ਵੀ ਹਵਾ ਬੇਹੱਦ ਖ਼ਰਾਬ ਸੀ। ਐਤਵਾਰ ਨੂੰ ਇਹ ਸਥਿਤੀ ਹੋਰ ਵੀ ਵਿਗੜ ਗਈ, ਜਦੋਂ ਅਕਸ਼ਰਧਾਮ ਵਿੱਚ ਏਕਿਊਆਈ 426 ਦੇ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ।

Advertisement

Advertisement
Show comments