ਏਅਰ ਇੰਡੀਆ ਦੀ ਟੋਰਾਂਟੋ-ਦਿੱਲੀ ਉਡਾਣ ਨੂੰ ਧਮਕੀ
ਦਿੱਲੀ ਹਵਾੲੀ ਅੱਡੇ ’ਤੇ ਸੁਰੱਖਿਅਤ ੳੁਤਰਿਆ ਏਅਰ ਇੰਡੀਆ ਦਾ ਜਹਾਜ਼
Advertisement
Bomb Threat ਏਅਰ ਇੰਡੀਆ ਦੀ ਅੱਜ ਟੋਰਾਂਟੋ ਤੋਂ ਦਿੱਲੀ ਆ ਰਹੀ ਹਵਾਈ ਉਡਾਣ ਵਿਚ ਬੰਬ ਹੋਣ ਦੀ ਧਮਕੀ ਮਿਲੀ ਪਰ ਇਹ ਉਡਾਣ ਦਿੱਲੀ ਵਿਚ ਸੁਰੱਖਿਅਤ ਉਤਰ ਗਈ। ਇਹ ਜਾਣਕਾਰੀ ਮਿਲੀ ਹੈ ਕਿ ਸਵੇਰੇ ਦਿੱਲੀ ਪੁਲੀਸ ਨੂੰ ਇਕ ਸੰਦੇਸ਼ ਮਿਲਿਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਡਾਣ ਏ ਆਈ 188 ਵਿਚ ਬੰਬ ਹੈ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ ਤੇ ਸੁਰੱਖਿਆ ਮਾਪਦੰਡ ਅਪਣਾਏ ਗਏ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਕੈਨੇਡਾ ਦੇ ਟੋਰਾਂਟੋ ਤੋਂ ਜਦੋਂ ਉਡਾਣ ਭਰੀ ਸੀ ਤਾਂ ਇਸ ਤੋਂ ਬਾਅਦ ਸੰਦੇਸ਼ ਮਿਲਿਆ ਕਿ ਉਡਾਣ ਵਿਚ ਬੰਬ ਹੈ। ਇਸ ਤੋਂ ਬਾਅਦ ਹਵਾਈ ਜਹਾਜ਼ ਦੇ ਅਮਲੇ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਤੇ ਇਸ ਤੋਂ ਬਾਅਦ ਇਹ ਉਡਾਣ ਅੱਜ ਦੁਪਹਿਰੇ ਪੌਣੇ ਚਾਰ ਵਜੇ ਦਿੱਲੀ ਉਤਰੀ ਤਾਂ ਸਭ ਤੋਂ ਪਹਿਲਾਂ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਜਾਂਚ ਕੀਤੀ ਗਈ।
Advertisement
Advertisement
