ਏਅਰ ਇੰਡੀਆ ਦਾ ਸਰਵਰ ਦੇਸ਼ ਭਰ ਵਿੱਚ ਠੱਪ; ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ !
ਬੁੱਧਵਾਰ (Wednesday) ਨੂੰ ਦੇਸ਼ ਦੇ ਕਈ ਹਵਾਈ ਅੱਡਿਆਂ (Airports) ’ਤੇ ਏਅਰ ਇੰਡੀਆ ਦਾ ਸਰਵਰ ਠੱਪ (down) ਹੋ ਗਿਆ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਵਰ ਡਾਊਨ ਹੋਣ ਕਰਕੇ, ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (IGI) ’ਤੇ ਬੋਰਡਿੰਗ ਕਰਨ ਵਾਲੇ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਹਵਾਈ ਅੱਡੇ ’ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਦੁਪਹਿਰ 3 ਵਜੇ ਤੋਂ ਹੀ ਟਰਮੀਨਲ-2 (T-2) ’ਤੇ ਸਰਵਰ ਵਿੱਚ ਸਮੱਸਿਆ ਆ ਰਹੀ ਹੈ। ਇਸ ਕਰਕੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। T-2 ਤੋਂ ਜਾਣ ਵਾਲੇ ਯਾਤਰੀ ਪਰੇਸ਼ਾਨ ਹੋ ਕੇ ਇੱਧਰ-ਉੱਧਰ ਘੁੰਮਦੇ ਨਜ਼ਰ ਆਏ।
ਹਵਾਈ ਅੱਡੇ ’ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਸਰਵਰ ਕੱਲ੍ਹ ਵੀ ਡਾਊਨ ਸੀ ਅਤੇ ਅੱਜ ਵੀ ਡਾਊਨ ਹੈ। ਹੈਰਾਨੀ ਦੀ ਗੱਲ ਹੈ ਕਿ ਏਅਰਲਾਈਨ ਨੇ ਸਰਵਰ ਸਮੱਸਿਆ ਬਾਰੇ ਯਾਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
ਯਾਤਰੀਆਂ ਦਾ ਦਾਅਵਾ ਹੈ ਕਿ ਏਅਰਲਾਈਨ ਨੇ ਈਮੇਲਾਂ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ। ਹਵਾਈ ਅੱਡੇ ’ਤੇ ਕਈ ਉਡਾਣਾਂ ਦੇ ਸਮੇਂ ਅਚਾਨਕ ਬਦਲ ਦਿੱਤੇ ਗਏ, ਜਿਸ ਕਾਰਨ ਯਾਤਰੀਆਂ ਨੂੰ ਵਾਧੂ ਸਮਾਂ ਉਡੀਕ ਕਰਨੀ ਪਈ। ਅੱਜ ਸਵੇਰ ਤੋਂ ਹੀ ਸਰਵਰ ਸਮੱਸਿਆ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
