ਮਿਲਾਨ ’ਚ ਫਸੇ ਯਾਤਰੀਆਂ ਨੂੰ ਵਿਸ਼ੇਸ਼ ਉਡਾਣ ਰਾਹੀਂ ਲੈ ਕੇ ਆਵੇਗੀ ਏਅਰ ਇੰਡੀਆ
20 ਅਕਤਬੂਰ ਨੂੰ ਸਵੇਰ ਵੇਲੇ ਦਿੱਲੀ ਪੁੱਜੇਗੀ ੳੁਡਾਣ
Advertisement
Air India to operate special Milan-Delhi flight to bring home stranded passengersਏਅਰ ਇੰਡੀਆ ਅੱਜ ਮਿਲਾਨ ਤੋਂ ਦਿੱਲੀ ਲਈ ਇੱਕ ਵਾਧੂ ਉਡਾਣ ਚਲਾਏਗੀ ਤਾਂ ਕਿ ਮਿਲਾਨ ਵਿਚ ਫਸੇ ਯਾਤਰੀਆਂ ਨੂੰ ਭਾਰਤ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਮਿਲਾਨ ਤੋਂ ਦਿੱਲੀ ਆ ਰਹੀ ਉਡਾਣ ਏਆਈ138 ਵਿਚ 17 ਅਕਤੂਬਰ ਨੂੰ ਤਕਨੀਕੀ ਸਮੱਸਿਆ ਆ ਗਈ ਸੀ ਜਿਸ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ।
ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 256 ਯਾਤਰੀਆਂ ਨੂੰ ਵਾਪਸ ਲਿਆਉਂਦਾ ਜਾਵੇਗਾ। ਏਅਰ ਇੰਡੀਆ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘ਉਡਾਣ AI138D ਮਿਲਾਨ ਤੋਂ 1900 ਵਜੇ (ਸਥਾਨਕ ਸਮੇਂ) ’ਤੇ ਰਵਾਨਾ ਹੋਵੇਗੀ ਅਤੇ 20 ਅਕਤੂਬਰ ਦੀ ਸਵੇਰ ਨੂੰ ਦਿੱਲੀ ਪਹੁੰਚੇਗੀ।’ ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਨੇ ਯਾਤਰੀਆਂ ਨੂੰ ਹੋਟਲ ਵਿਚ ਰਿਹਾਇਸ਼ ਅਤੇ ਭੋਜਨ ਆਦਿ ਮੁਹੱਈਆ ਕਰਵਾ ਦਿੱਤੀਆਂ ਹਨ। ਏਐੱਨਆਈ
Advertisement
Advertisement