Air India plane crash: ਅਹਿਮਦਾਬਾਦ ਤੇ ਕੌਮੀ ਰਾਜਧਾਨੀ ਨਵੀਂ ਦਿੱਲੀ ’ਚ Control rooms ਕਾਇਮ
ਨਵੀਂ ਦਿੱਲੀ, 12 ਜੂਨ
ਸ਼ਹਿਰੀ ਹਵਾਬਾਜ਼ੀ ਮੰਤਰਾਲੇ (The civil aviation ministry) ਨੇ ਵੀਰਵਾਰ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ। ਇਸ ਸਬੰਧੀ ਵੇਰਵਿਆਂ ਲਈ ਲੋਕ 011-24610843, 9650391859 'ਤੇ ਕਾਲ ਕਰ ਸਕਦੇ ਹਨ।
ਅਹਿਮਦਾਬਾਦ ਵਿੱਚ ਵੀ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਅਤੇ ਇਸ ਦੇ ਨੰਬਰ 9978405304/079-23251900 ਹਨ।
ਅਹਿਮਦਾਬਾਦ ਹਵਾਈ ਅੱਡੇ 'ਤੇ ਇੱਕ ਹੈਲਪਲਾਈਨ ਵੀ ਸਰਗਰਮ ਕੀਤੀ ਗਈ ਹੈ ਅਤੇ ਇਸ ਦਾ ਨੰਬਰ 9974111327 ਹੈ।
ਇਸ ਤੋਂ ਇਲਾਵਾ, ਏਅਰ ਇੰਡੀਆ ਦਾ ਸਮਰਪਿਤ ਯਾਤਰੀ ਹੌਟਲਾਈਨ ਨੰਬਰ 1800 5691 444 ਹੈ।
ਏਅਰ ਇੰਡੀਆ ਦਾ ਬੋਇੰਗ 787 ਜਹਾਜ਼, ਜਿਸ ਵਿੱਚ ਅਮਲੇ ਦੇ 12 ਮੈਂਬਰਾਂ ਸਣੇ ਕੁੱਲ 242 ਮੁਸਾਫ਼ਰ ਸਵਾਰ ਸਨ, ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਫ਼ੌਰੀ ਬਾਅਦ ਹਾਦਸਾਗ੍ਰਸਤ ਹੋ ਗਿਆ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਉਡਾਣ ਨੰਬਰ ਏਆਈ 171 ਦੇ ਹਾਦਸੇ ਦੇ ਮੱਦੇਨਜ਼ਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਇੱਕ ਸੰਚਾਲਨ ਕੰਟਰੋਲ ਰੂਮ ਨੂੰ ਤਾਲਮੇਲ ਲਈ ਸਰਗਰਮ ਕਰ ਦਿੱਤਾ ਗਿਆ ਹੈ... ਅਸੀਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਤੇਜ਼ ਪ੍ਰਤੀਕਿਰਿਆ ਅਤੇ ਪੂਰੀ ਸਹਾਇਤਾ ਲਈ ਵਚਨਬੱਧ ਹਾਂ।”
ਐਕਸ 'ਤੇ ਇੱਕ ਪੋਸਟ ਵਿੱਚ ਏਅਰ ਇੰਡੀਆ ਨੇ ਕਿਹਾ ਕਿ ਉਸਨੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਯਾਤਰੀ ਹੌਟਲਾਈਨ ਨੰਬਰ 1800 5691 444 ਸਥਾਪਤ ਕੀਤਾ ਹੈ।
In light of the recent incident involving #AirIndia Flight AI171, an Operational Control Room has been activated at @MoCA_GoI (New Delhi) to oversee and coordinate all necessary response measures.
For assistance or information, kindly contact: (Delhi Control Room) 011-24610843 |…
— Airports Authority of India (@AAI_Official) June 12, 2025
ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਮੰਤਰਾਲੇ ਵਿੱਚ ਇੱਕ ਸੰਚਾਲਨ ਕੰਟਰੋਲ ਰੂਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਸਹਾਇਤਾ ਜਾਂ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ: (ਦਿੱਲੀ ਕੰਟਰੋਲ ਰੂਮ) 011-24610843/ 9650391859... ਆਪ੍ਰੇਸ਼ਨ ਕੰਟਰੋਲ ਰੂਮ (ਅਹਿਮਦਾਬਾਦ) 9978405304/ 079-23251900।"
ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, ਸੱਤ ਪੁਰਤਗਾਲੀ ਨਾਗਰਿਕ ਅਤੇ ਇੱਕ ਕੈਨੇਡੀਅਨ ਨਾਗਰਿਕ ਸੀ। -ਪੀਟੀਆਈ