ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਤਕਨੀਕੀ ਖ਼ਾਮੀ ਦੇ ਚਲਦਿਆਂ ਥੋੜ੍ਹੀ ਦੇਰ ਬਾਅਦ ਜੈਪੁਰ ਪਰਤਨਾ ਪਿਆ, ਹਾਲਾਂਕਿ ਇਹ ਚੇਤਾਵਨੀ ਗ਼ਲਤ ਨਿਕਲੀ।
ਜੈਪੁਰ ਅਤੇ ਮੁੰਬਈ ਵਿਚਕਾਰ ਚੱਲ ਰਹੀ ਉਡਾਣ AI612 ਸਾਵਧਾਨੀ ਵਜੋਂ ਦੁਪਹਿਰ 1.35 ਵਜੇ ਦੇ ਕਰੀਬ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਆ ਗਈ।
ਏਅਰਲਾਈਨ ਦੇ ਤਰਜਮਾਨ ਨੇ ਦੱਸਿਆ ਕਿ ਪਾਇਲਟਾਂ ਨੇ ਉਡਾਣ ਭਰਨ ਤੋਂ ਬਾਅਦ ਚੇਤਾਵਨੀ ਦੇ ਕਾਰਨ ਹਵਾਈ ਅੱਡੇ ’ਤੇ ਪਰਤਨ ਦਾ ਫੈਸਲਾ ਕੀਤਾ। ਤਕਨੀਕੀ ਨੁਕਸ ਦੀ ਜਾਂਚ ਕੀਤੀ ਗਈ, ਤਾਂ ਇਹ ਚਿਤਾਵਨੀ ਗ਼ਲਤ ਨਿਕਲੀ। ਇਸ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਕੀਤਾ ਗਿਆ ਤੇ ਉਡਾਣ ਮੁੰਬਈ ਪਹੁੰਚੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੁੂੰ ਹੋਈ ਪ੍ਰੇਸ਼ਾਨੀ ਲਈ ਦਿਲੋਂ ਮੁਆਫ਼ੀ ਮੰਗਦੇ ਹਾਂ। ਏਅਰ ਇੰਡੀਆ ਲਈ ਯਾਤਰੀਆਂ ਦੀ ਸੁਰੱਖਿਆ ਸਿਖਰਲੀ ਤਰਜੀਹ ਹੈ।
ਦੱਸ ਦਈਏ ਕਿ ਅਹਿਮਦਾਬਾਦ ਉਡਾਣ ਹਾਦਸੇ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਉਡਾਣ ਸੁਰੱਖਿਆ ਪ੍ਰੋਟੋਕੋਲ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
ਹੋਰ ਖ਼ਬਰਾਂ ਪੜ੍ਹੋ:Preamble of the Constitution: ਪ੍ਰਸਤਾਵਨਾ ਵਿੱਚੋਂ ‘ਸਮਾਜਵਾਦੀ’, ‘ਧਰਮ ਨਿਰਪੱਖ’ ਸ਼ਬਦ ਹਟਾਉਣ ਦੀ ਯੋਜਨਾ ਨਹੀਂ: ਕਾਨੂੰਨ ਮੰਤਰੀ