DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਅਰ ਇੰਡੀਆ ਦੀ ਇੰਦੌਰ ਜਾ ਰਹੀ ਉਡਾਣ ਸੱਜੇ ਇੰਜਣ ’ਚ ‘ਅੱਗ ਦੇ ਸੰਕੇਤ’ ਮਗਰੋਂ ਵਾਪਸ ਪਰਤੀ

ਜਹਾਜ਼ ਵਿਚ ਅਮਲੇ ਸਣੇ 90 ਤੋਂ ਵੱਧ ਲੋਕ ਸਵਾਰ ਸਨ; ਯਾਤਰੀਆਂ ਨੂੰ ਬਦਲਵੇਂ ਜਹਾਜ਼ ਰਾਹੀਂ ਮੰਜ਼ਿਲ ’ਤੇ ਭੇਜਣ ਦਾ ਪ੍ਰਬੰਧ
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੰਦੌਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਐਤਵਾਰ ਨੂੰ ਕੌਮੀ ਰਾਜਧਾਨੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਪਾਇਲਟ ਨੂੰ ਜਹਾਜ਼ ਦੇ ਸੱਜੇ ਇੰਜਣ ਵਿੱਚ ‘ਅੱਗ ਲੱਗਣ ਦਾ ਸੰਕੇਤ’ ਮਿਲਿਆ ਸੀ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ A320 ਨਿਓ ਜਹਾਜ਼ ਦਾ ਇੱਕ ਇੰਜਣ ਬੰਦ ਹੋ ਗਿਆ ਅਤੇ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਸੂਤਰ ਨੇ ਦੱਸਿਆ ਕਿ ਉਡਾਣ ਦੀ ਐਮਰਜੈਂਸੀ ਲੈਂਡਿੰਗ ਸਵੇਰੇ ਕਰੀਬ 6:15 ਵਜੇ ਕੀਤੀ ਗਈ ਅਤੇ ਇਸ ਵਿੱਚ 90 ਤੋਂ ਵੱਧ ਲੋਕ ਸਵਾਰ ਸਨ। ਉਡਾਣ AI2913 ਚਲਾਉਣ ਵਾਲੇ ਜਹਾਜ਼ ਨੂੰ ਜਾਂਚ ਲਈ ਜ਼ਮੀਨ ’ਤੇ ਉਤਾਰ ਦਿੱਤਾ ਗਿਆ ਹੈ।

ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਹੋਰ ਵੇਰਵੇ ਦੱਸੇ ਬਿਨਾਂ ਕਿਹਾ, ‘‘31 ਅਗਸਤ ਨੂੰ ਦਿੱਲੀ ਤੋਂ ਇੰਦੌਰ ਲਈ ਉਡਾਣ AI2913, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਦਿੱਲੀ ਵਾਪਸ ਆ ਗਈ, ਕਿਉਂਕਿ ਕਾਕਪਿਟ ਚਾਲਕ ਦਲ ਨੂੰ ਸੱਜੇ ਇੰਜਣ ਵਿੱਚ ਅੱਗ ਲੱਗਣ ਦਾ ਸੰਕੇਤ ਮਿਲਿਆ।’’ ਏਅਰਲਾਈਨ ਨੇ ਕਿਹਾ ਕਿ ਨਿਰਧਾਰਿਤ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਕਾਕਪਿਟ ਚਾਲਕ ਦਲ ਨੇ ਇੰਜਣ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਦਿੱਲੀ ਵਾਪਸ ਆ ਗਿਆ ਜਿੱਥੇ ਉਡਾਣ ਸੁਰੱਖਿਅਤ ਢੰਗ ਨਾਲ ਉਤਰ ਗਈ।

Advertisement

ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ, A320 ਨਿਓ ਜਹਾਜ਼ ਨਾਲ ਚਲਾਈ ਜਾਣ ਵਾਲੀ ਉਡਾਣ, ਦਿੱਲੀ ਵਾਪਸ ਉਤਰਨ ਤੋਂ ਪਹਿਲਾਂ 30 ਮਿੰਟ ਤੋਂ ਵੱਧ ਸਮੇਂ ਲਈ ਹਵਾ ਵਿੱਚ ਸੀ। ਏਅਰ ਇੰਡੀਆ ਅਨੁਸਾਰ, ਯਾਤਰੀਆਂ ਨੂੰ ਬਦਲਵੇਂ ਜਹਾਜ਼ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜੋ ਜਲਦੀ ਹੀ ਇੰਦੌਰ ਲਈ ਉਡਾਣ ਭਰੇਗਾ।

ਏਅਰਲਾਈਨ ਨੇ ਕਿਹਾ ਕਿ ਹਵਾਬਾਜ਼ੀ ਨਿਗਰਾਨ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਹਾਲੀਆ ਸਮੇਂ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। -ਪੀਟੀਆਈ

Advertisement
×