ਸਾਂ ਫਰਾਂਸਿਸਕੋ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਤਕਨੀਕੀ ਖਰਾਬੀ; ਮੰਗੋਲੀਆ ’ਚ ਐਮਰਜੈਂਸੀ ਲੈਂਡਿੰਗ
ਸਾਂ ਫਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI174 ਨੂੰ ਤਕਨੀਕੀ ਸਮੱਸਿਆ ਕਾਰਨ ਮੰਗੋਲੀਆ ਦੇ ਉਲਾਨਬਾਤਰ ਵਿੱਚ ਸਾਵਧਾਨੀ ਵਜੋਂ ਲੈਂਡਿੰਗ ਕਰਨੀ ਪਈ।
ਜਹਾਜ਼ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਅਮਲਾ ਮੈਂਬਰ ਸੁਰੱਖਿਅਤ ਹਨ।
ਏਅਰ ਇੰਡੀਆ ਨੇ X ’ਤੇ ਪੋਸਟ ਕੀਤਾ, “ 2 ਨਵੰਬਰ ਨੂੰ, ਸਾਂ ਫਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਦਿੱਲੀ ਜਾ ਰਹੇ AI174 ਨੂੰ ਮੰਗੋਲੀਆ ਦੇ ਉਲਾਨਬਾਤਰ ਵਿਖੇ ਸਾਵਧਾਨੀ ਵਜੋਂ ਲੈਂਡਿੰਗ ਕਰਨੀ ਪਈ, ਕਿਉਂਕਿ ਚਾਲਕ ਦਲ ਨੂੰ ਰਸਤੇ ਵਿੱਚ ਤਕਨੀਕੀ ਖਰਾਬੀ ਦਾ ਸ਼ੱਕ ਸੀ। ਜਹਾਜ਼ ਉਲਾਨਬਾਤਰ ਵਿਖੇ ਸੁਰੱਖਿਅਤ ਉਤਰਿਆ ਅਤੇ ਜ਼ਰੂਰੀ ਜਾਂਚ ਚੱਲ ਰਹੀ ਹੈ। ਅਸੀਂ ਸਾਰੇ ਯਾਤਰੀਆਂ ਦੀ ਸਹਾਇਤਾ ਲਈ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਕੋਈ ਜਲਦੀ ਤੋਂ ਜਲਦੀ ਆਪਣੀਆਂ ਮੰਜ਼ਿਲਾਂ ’ਤੇ ਪਹੁੰਚੇ। ਇਸ ਅਣਕਿਆਸੀ ਸਥਿਤੀ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਏਅਰ ਇੰਡੀਆ ਯਾਤਰੀਆਂ ਅਤੇ ਅਮਲਾ ਮੈਂਬਰਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ।”
