ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਇੰਜਣ ’ਚ ਖਰਾਬੀ, ਸੁਰੱਖਿਅਤ ਉਤਰਿਆ
ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ, ਜਿਸ ਵਿੱਚ 161 ਯਾਤਰੀ ਸਵਾਰ ਸਨ, ਦੇ ਇੰਜਣ 'ਚ ਸ਼ੁੱਕਰਵਾਰ ਨੂੰ ਅੱਧੇ ਰਸਤੇ ਵਿੱਚ ਖ਼ਰਾਬੀ ਆ ਗਈ। ਪਾਇਲਟ ਨੇ 'ਪੈਨ-ਪੈਨ' ਕਾਲ ਕਰਕੇ ਗੈਰ-ਜਾਨਲੇਵਾ ਐਮਰਜੈਂਸੀ ਦਾ ਸੰਕੇਤ ਦਿੱਤਾ, ਪਰ ਜਹਾਜ਼...
Advertisement
ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ, ਜਿਸ ਵਿੱਚ 161 ਯਾਤਰੀ ਸਵਾਰ ਸਨ, ਦੇ ਇੰਜਣ 'ਚ ਸ਼ੁੱਕਰਵਾਰ ਨੂੰ ਅੱਧੇ ਰਸਤੇ ਵਿੱਚ ਖ਼ਰਾਬੀ ਆ ਗਈ। ਪਾਇਲਟ ਨੇ 'ਪੈਨ-ਪੈਨ' ਕਾਲ ਕਰਕੇ ਗੈਰ-ਜਾਨਲੇਵਾ ਐਮਰਜੈਂਸੀ ਦਾ ਸੰਕੇਤ ਦਿੱਤਾ, ਪਰ ਜਹਾਜ਼ 20 ਮਿੰਟ ਦੀ ਦੇਰੀ ਨਾਲ ਇੱਥੇ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ 'ਤੇ ਉਤਰਿਆ ਅਤੇ ਇਸ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ਦੇ ਡਾਇਰੈਕਟਰ ਵਿਪਿਨਕਾਂਤ ਸੇਠ ਨੇ ਪੀਟੀਆਈ ਨੂੰ ਦੱਸਿਆ, "ਦਿੱਲੀ ਤੋਂ ਇੰਦੌਰ ਆ ਰਹੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਅਸੀਂ ਸਾਰੀਆਂ ਸਾਵਧਾਨੀਆਂ ਵਰਤੀਆਂ ਅਤੇ ਜਹਾਜ਼ ਸਵੇਰੇ 9:55 ਵਜੇ ਇੰਦੌਰ ਹਵਾਈ ਅੱਡੇ ’ਤੇ ਉਤਰਿਆ। ਸਮਾਂ ਸਾਰਣੀ ਅਨੁਸਾਰ, ਇਸ ਨੂੰ ਸਵੇਰੇ 9:35 ਵਜੇ ਇੰਦੌਰ ਹਵਾਈ ਅੱਡੇ 'ਤੇ ਉਤਰਨਾ ਸੀ।’’
ਉਨ੍ਹਾਂ ਕਿਹਾ ਕਿ ਉਡਾਣ ਨੰਬਰ IX 1028 ਵਾਲੇ ਇਸ ਜਹਾਜ਼ ਦਾ ਚਾਲਕ ਦਲ ਅਤੇ ਇਸ ਵਿੱਚ ਸਵਾਰ ਸਾਰੇ 161 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸੇਠ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਨੇ ਏਅਰ ਟਰੈਫਿਕ ਕੰਟਰੋਲ (ATC) ਨੂੰ 'ਪੈਨ-ਪੈਨ' ਸਿਗਨਲ ਭੇਜਿਆ, ਜਿਸ ਤੋਂ ਬਾਅਦ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਅਨੁਸਾਰ ਹਵਾਈ ਅੱਡੇ 'ਤੇ ਅੱਗ ਬੁਝਾਊ ਅਤੇ ਡਾਕਟਰੀ ਪ੍ਰਬੰਧ ਕੀਤੇ ਗਏ ਸਨ।
Advertisement
×