ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਉਡਾਣ ਜੰਮੂ ਤੋਂ ਵਾਪਸ ਪਰਤੀ
Air India Express flight to Jammu returns to Delhi due to suspected ‘GPS interference'
Advertisement
ਜੰਮੂ, 23 ਜੂਨ
ਏਅਰ ਇੰਡੀਆ ਐਕਸਪ੍ਰੈੱਸ ਦੀ ਦਿੱਲੀ ਤੋਂ ਸ੍ਰੀਨਗਰ (ਵਾਇਆ ਜੰਮੂ) ਜਾ ਰਹੀ ਉਡਾਣ ਨੂੰ ਅੱਜ ਬਾਅਦ ਦੁਪਹਿਰ ‘ਜੀਪੀਐੱਸ ਵਿਚ ਬੇਲੋੜੀ ਦਖਲਅੰਦਾਜ਼ੀ’ ਦੇ ਸ਼ੱਕ ਕਰਕੇ ਦਿੱਲੀ ਮੁੜਨਾ ਪਿਆ। ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਉਪਰੋਕਤ ਕਾਰਨ ਕਰਕੇ ਇਹਤਿਆਤ ਵਜੋਂ ਉਡਾਣ ਵਾਪਸ ਦਿੱਲੀ ਮੋੜ ਦਿੱਤੀ ਗਈ ਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਮਗਰੋਂ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।
Advertisement
ਅਧਿਕਾਰੀਆਂ ਨੇ ਕਿਹਾ ਕਿ ਉਡਾਣ IX-2564 ਨੇ ਸ੍ਰੀਨਗਰ ਰਵਾਨਾ ਹੋਣ ਤੋਂ ਪਹਿਲਾਂ ਜੰਮੂ ਵਿਚ ਉਤਰਨਾ ਸੀ, ਪਰ ਫਲਾਈਟ ਕੁਝ ਦੇਰ ਲਈ ਜੰਮੂ ਹਵਾਈ ਅੱਡੇ ਦਾ ਚੱਕਰ ਲਾਉਂਦੀ ਰਹੀ ਤੇ ਇਸ ਮਗਰੋਂ ਪਾਇਲਟ ਨੇ ਬਿਨਾਂ ਉਤਰੇ ਜਹਾਜ਼ ਵਾਪਸ ਦਿੱਲੀ ਲਿਜਾਣ ਦਾ ਫੈਸਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ਤੇ ਹਵਾਈ ਪੱਟੀ ਸਾਫ਼ ਸਨ, ਪਰ ਪਾਇਲਟ ਨੂੰ ਸ਼ਾਇਦ ਲੈਂਡਿੰਗ ਲਈ ਕੋਈ ਢੁੱਕਵੀਂ ਥਾਂ ਨਹੀਂ ਮਿਲੀ। -ਪੀਟੀਆਈ
Advertisement