ਏਅਰ ਇੰਡੀਆ ਵੱਲੋਂ ਚਾਰ ਕੌਮਾਂਤਰੀ ਫਲਾਈਟਾਂ ਸਣੇ 8 ਉਡਾਣਾਂ ਰੱਦ
Air India cancels 8 flights, 4 of them int'l services
Advertisement
ਮੁੰਬਈ, 20 ਜੂਨ
ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਮੁਰੰਮਤ ਅਤੇ ਸੰਚਾਲਨ ਕਾਰਨਾਂ ਦੇ ਹਵਾਲੇ ਨਾਲ ਚਾਰ ਕੌਮਾਂਤਰੀ ਫਲਾਈਟਾਂ ਸਣੇ ਕੁੱਲ ਅੱਠ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਜ਼ਮੀਨ ’ਤੇ ਮੌਜੂਦ ਉਸ ਦੀਆਂ ਟੀਮਾਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਸਬੰਧਤ ਮੰਜ਼ਿਲਾਂ ’ਤੇ ਜਲਦੀ ਤੋਂ ਜਲਦੀ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕਰ ਰਹੀਆਂ ਹਨ।
Advertisement
ਏਅਰਲਾਈਨ ਨੇ ਕਿਹਾ ਕਿ ਉਸ ਨੇ ਯਾਤਰੀਆਂ ਨੂੰ ਟਿਕਟ ਰੱਦ ਕਰਨ ਜਾਂ ਮੁਫਤ ਰੀਸ਼ਡਿਊਲਿੰਗ ’ਤੇ ਪੂਰੇ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਹੈ। ਰੱਦ ਕੀਤੀਆਂ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ਵਿਚ ਦੁਬਈ ਤੋਂ ਚੇਨਈ ਲਈ AI906, ਦਿੱਲੀ ਤੋਂ ਮੈਲਬਰਨ ਲਈ AI308, ਮੈਲਬਰਨ ਤੋਂ ਦਿੱਲੀ ਲਈ AI309 ਅਤੇ ਦੁਬਈ ਤੋਂ ਹੈਦਰਾਬਾਦ ਲਈ AI2204 ਸ਼ਾਮਲ ਹਨ। ਏਅਰ ਇੰਡੀਆ ਨੇ ਕਿਹਾ ਕਿ ਚਾਰ ਘਰੇਲੂ ਉਡਾਣਾਂ- ਪੁਣੇ ਤੋਂ ਦਿੱਲੀ ਲਈ AI874, ਅਹਿਮਦਾਬਾਦ ਤੋਂ ਦਿੱਲੀ ਲਈ AI456, ਹੈਦਰਾਬਾਦ ਤੋਂ ਮੁੰਬਈ ਲਈ AI-2872, ਅਤੇ ਚੇਨਈ ਤੋਂ ਮੁੰਬਈ ਲਈ AI571 ਰੱਦ ਕਰ ਦਿੱਤੀਆਂ ਗਈਆਂ ਹਨ। -ਪੀਟੀਆਈ
Advertisement
×