Air India Bird Hit: ਏਅਰ ਇੰਡੀਆ ਦੀ ਦਿੱਲੀ-ਪੁਣੇ ਉਡਾਣ ਨਾਲ ਪੰਛੀ ਟਕਰਾਇਆ, ਵਾਪਸੀ ਫੇਰੀ ਰੱਦ
Delhi-Pune Air India flight suffers bird hit; return journey cancelled
Advertisement
ਮੁੰਬਈ, 20 ਜੂਨ
ਏਅਰ ਇੰਡੀਆ ਦੀ ਦਿੱਲੀ ਤੋਂ ਪੁਣੇ ਜਾਣ ਵਾਲੀ ਉਡਾਣ ਵਿੱਚ ਸ਼ੁੱਕਰਵਾਰ ਨੂੰ ਪੰਛੀ ਟਕਰਾ ਗਿਆ, ਜਿਸ ਕਾਰਨ ਏਅਰਲਾਈਨ ਨੂੰ ਆਪਣੀ ਵਾਪਸੀ ਯਾਤਰਾ ਰੱਦ ਕਰਨੀ ਪਈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰਿਆ ਅਤੇ ਪੁਣੇ ਵਿੱਚ ਉਤਰਨ ਤੋਂ ਬਾਅਦ ਪਰਿੰਦਾ ਟਕਰਾਉਣ ਦਾ ਪਤਾ ਲੱਗਿਆ।
Advertisement
ਏਅਰਲਾਈਨ ਨੇ ਕਿਹਾ ਕਿ ਇਸ ਘਟਨਾ ਕਾਰਨ ਜਹਾਜ਼ ਨੂੰ ਰੋਕ ਲਿਆ ਗਿਆ ਹੈ ਅਤੇ ਇੰਜਨੀਅਰਿੰਗ ਟੀਮ ਵੱਲੋਂ ਇਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ, "20 ਜੂਨ ਨੂੰ ਪੁਣੇ ਤੋਂ ਦਿੱਲੀ ਜਾਣ ਵਾਲੀ (ਵਾਪਸੀ) ਉਡਾਣ AI2470 ਨੂੰ ਪੰਛੀ ਟਕਰਾਉਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪੰਛੀ ਦੇ ਟਕਰਾਉਣ ਦਾ ਪਤਾ ਉਡਾਣ ਦੇ ਪੁਣੇ ਵਿੱਚ ਸੁਰੱਖਿਅਤ ਉਤਰਨ ਤੋਂ ਬਾਅਦ ਲੱਗਿਆ ਸੀ।"
ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਫਸੇ ਹੋਏ ਮੁਸਾਫ਼ਰਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਸਮੇਤ ਸਾਰੇ ਪ੍ਰਬੰਧ ਕਰ ਰਹੀ ਹੈ। -ਪੀਟੀਆਈ
Advertisement
×