Air fares surge: ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਹਵਾਈ ਕਿਰਾਏ ਵਿੱਚ ਭਾਰੀ ਵਾਧਾ
ਕਈ ਰੂਟਾਂ ’ਤੇ ਟਿਕਟਾਂ ਚਾਰ ਤੋਂ ਪੰਜ ਗੁਣਾਂ ਮਹਿੰਗੀਆਂ ਹੋਈਆਂ; 6000 ਵਾਲੀ ਟਿਕਟ 34000 ਵਿੱਚ ਮਿਲ ਰਹੀ: ਟਰੈਵਲ ਏਜੰਟ
Advertisement
ਨਵੀਂ ਦਿੱਲੀ, 21 ਜੂਨ
Ahmedabad plane crash; ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਹਵਾਈ ਟਿਕਟਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਟੂਰਿਜ਼ਮ ਐਂਡ ਹਾਸਪਿਟੈਲਿਟੀ ਸਕਿੱਲ ਕੌਂਸਲ ਦੀ ਚੇਅਰਪਰਸਨ ਜੋਤੀ ਮਯਾਲ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਲਗਪਗ 41 ਫੀਸਦੀ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
Advertisement
ਇੱਕ ਟਰੈਵਲ ਏਜੰਟ ਨੇ ਦੱਸਿਆ ਕਿ ਇੱਕ ਟਿਕਟ ਜਿਸ ਦੀ ਕੀਮਤ ਹਾਦਸੇ ਤੋਂ ਪਹਿਲਾਂ 6,000 ਰੁਪਏ ਤੋਂ ਥੋੜ੍ਹੀ ਜ਼ਿਆਦਾ ਸੀ ਹੁਣ ਲਗਪਗ 34,000 ਰੁਪਏ ਵਿੱਚ ਵੇਚੀ ਜਾ ਰਹੀ ਹੈ।
Advertisement
ਮਯਾਲ ਨੇ ਕਿਹਾ ਕਿ ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਟਿਕਟਾਂ ਰੱਦ ਕਰਨ ਦੀ ਦਰ ਵਿਚ ਕਾਫੀ ਵਾਧਾ ਹੋਇਆ ਹੈ। ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਏਅਰਲਾਈਨ ਦਾ ਨਾਮ ਨਹੀਂ ਲੈਣਾ ਚਾਹੁੰਦੀ ਪਰ ਕੁਝ ਏਅਰਲਾਈਨਾਂ ਨੇ ਆਪਣੀਆਂ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ, ਜੰਮੂ ਅਤੇ ਕਸ਼ਮੀਰ ਸਬੰਧੀ ਵੀ ਹਾਲ ਹੀ ਵਿੱਚ ਇਸੇ ਤਰ੍ਹਾਂ ਦੇ ਰੁਝਾਨ ਦੇਖੇ ਗਏ ਸਨ।
Advertisement
×