ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Ahmedabad Plane Crash: ਭਾਰਤੀ ਨਿਗਰਾਨੀ ਸੰਸਥਾ DGCA ਨੇ ਏਅਰ ਇੰਡੀਆ ਤੋਂ ਮੰਗਿਆ ਸਿਖਲਾਈ ਡੇਟਾ

India regulator asks Air India for training data of pilots and dispatcher of crashed plane
Advertisement

ਨਵੀਂ ਦਿੱਲੀ, 17 ਜੂਨ

ਭਾਰਤ ਦੀ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ‘ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ’ (Directorate General of Civil Aviation - DGCA) ਨੇ ਏਅਰ ਇੰਡੀਆ ਤੋਂ ਪਿਛਲੇ ਹਫ਼ਤੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਪਾਇਲਟਾਂ ਅਤੇ ਡਿਸਪੈਚਰ ਦੇ ਸਿਖਲਾਈ ਰਿਕਾਰਡ ਮੰਗੇ ਹਨ। ਇਹ ਮੰਗ ਇਹ ਹਾਦਸੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ, ਜਿਸ ਵਿੱਚ ਘੱਟੋ-ਘੱਟ 271 ਲੋਕ ਮਾਰੇ ਗਏ ਸਨ।

Advertisement

ਰਾਇਟਰਜ਼ ਵੱਲੋਂ ਦੇਖੇ ਗਏ ਗੁਪਤ ਮੈਮੋਜ਼ ਅਨੁਸਾਰ, ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਸਾਰੇ ਫਲਾਇੰਗ ਸਕੂਲਾਂ ਨੂੰ ਸਿਖਲਾਈ ਨਿਯਮਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਵੀ ਕਿਹਾ ਹੈ।

ਡੀਜੀਸੀਏ ਨੇ ਕਿਹਾ ਕਿ ਇਹ ਮੰਗਾਂ ਹਾਦਸੇ ਦੀ ਰੈਗੂਲੇਟਰੀ ਸਮੀਖਿਆ ਦਾ ਹਿੱਸਾ ਸਨ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਏਅਰ ਇੰਡੀਆ ਦੇ ਨਿਗਰਾਨੀ ਸੰਸਥਾ ਦੇ ਆਡਿਟ ਤੋਂ ਬਾਅਦ ਕੀਤੀ ਗਈ ਕਾਰਵਾਈ ਦਾ ਵੇਰਵਾ ਵੀ ਮੰਗਿਆ ਹੈ। ਸੋਮਵਾਰ ਤੱਕ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਇਹ ਸਪੱਸ਼ਟ ਨਹੀਂ ਸੀ ਕਿ ਏਅਰ ਇੰਡੀਆ ਨੇ ਨਿਰਦੇਸ਼ ਦੀ ਪਾਲਣਾ ਕੀਤੀ ਸੀ ਜਾਂ ਨਹੀਂ।

ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਪਾਇਲਟ ਸੁਮੀਤ ਸਭਰਵਾਲ ਬਾਰੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ 8,200 ਘੰਟਿਆਂ ਦਾ ਉਡਾਣ ਦਾ ਤਜਰਬਾ ਸੀ। ਉਹ ਏਅਰ ਇੰਡੀਆ ਦੇ ਇੰਸਟ੍ਰਕਟਰ ਵੀ ਸਨ ਅਤੇ ਫਲਾਈਟ ਏਆਈ 171 ਦੇ ਕਮਾਂਡਿੰਗ ਪਾਇਲਟ ਸਨ। ਉਨ੍ਹਾਂ ਦੇ ਸਹਿ-ਪਾਇਲਟ ਕਲਾਈਵ ਕੁੰਡਰ ਸਨ ਜਿਨ੍ਹਾਂ ਕੋਲ 1,100 ਘੰਟਿਆਂ ਦਾ ਤਜਰਬਾ ਸੀ।

ਨਿਗਰਾਨੀ ਸੰਸਥਾ ਨੇ ਪਾਇਲਟਾਂ ਦੇ ਨਾਲ-ਨਾਲ ਫਲਾਈਟ ਡਿਸਪੈਚਰ ਲਈ ਸਿਖਲਾਈ ਦੇ ਵੇਰਵੇ ਅਤੇ ਸਹਾਇਕ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ। ਮੈਮੋ ਵਿੱਚ ਲੋੜੀਂਦੇ ਦਸਤਾਵੇਜ਼ਾਂ ਦੀ ਕਿਸਮ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਗਿਆ ਹੈ, ਪਰ ਦੁਰਘਟਨਾ ਦੀਆਂ ਜਾਂਚ ਵਿੱਚ ਆਮ ਤੌਰ ’ਤੇ ਅਮਲੇ ਦੀ ਸਿਖਲਾਈ ਅਤੇ ਯੋਗਤਾਵਾਂ, ਉਡਾਣ ਦਾ ਇਤਿਹਾਸ, ਮੈਡੀਕਲ ਰਿਕਾਰਡ ਅਤੇ ਉਨ੍ਹਾਂ ਵਿਰੁੱਧ ਪਹਿਲਾਂ ਕੀਤੀ ਗਈ ਕੋਈ ਵੀ ਕਾਰਵਾਈ ਸ਼ਾਮਲ ਹੁੰਦੀ ਹੈ। -ਰਾਈਟਰਜ਼

Advertisement